gcgspadmission@gmail.com 0187-24-1057

ਜਰੂਰੀ ਨੋਟ

  1. ਕਾਲਜ ਦਾ ਦਾਖਲ ਫਾਰਮ ਭਰਨ ਤੋਂ ਪਹਿਲਾ ਬੀ.ਏ (ਪਹਿਲਾ ਸਮੈਸਟਰ), ਬੀ.ਕਾਮ(ਪਹਿਲਾ ਸਮੈਸਟਰ), ਬੀ.ਸੀ.ਏ (ਪਹਿਲਾ ਸਮੈਸਟਰ), ਦੇ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਆਨ ਲਾਈਨ ਪੋਰਟਲ “Collegeadmissions.gndu.ac.in” ਅਤੇ ਪੰਜਾਬ ਸਰਕਾਰ ਦੇ ਦਾਖਲਾ ਪੋਰਟਲ ” admission.punjab.gov.in” ਤੇ ਆਪਣੀ ਰਜਿਸਟਰੇਸ਼ਨ ਯਕੀਨੀ ਬਣਾਓਣ ।
  2. ਰਜਿਸਸਟੇਰਸ਼ਨ ਦਾ ਪ੍ਰਿੰਟ ਆਉਟ(ਸਮੇਤ ਪਾਸਵਰਡ ਕਾਲਜ ਦੇ ਦਾਖਲਾ ਫਾਰਮ ਨਾਲ ਨੱਥੀ ਕੀਤਾ ਜਾਵੇ ।
  3. ਸਾਰੀਆ ਕਲਾਸਾ ਲਈ ਫਾਰਮ ਜਮ੍ਹਾਂ ਕਰਵਾਉਣ ਉਪਰੰਤ ਵਿਦਿਆਰਥੀਆਪਣੇ ਅਸਲ ਦਸਤਾਵੇਜਾਂ ਸਮੇਤ ਕਾਉਂਸਲਿੰਗ ਲਈ ਆਪਣੀ ਆਪਣੀ ਕਮੇਟੀ ਸਾਹਮਣੇ ਪੇਸ਼ ਹੋਣਗੇ । ਇਸ ਲਈ ਵਿਦਿਆਰਥੀਆ ਨੂੰ ਪਹਿਲਾਂ ਸੂਚਿਤ ਕੀਤਾ ਜਾਵੇਗਾ ।
  4. ਕਮੇਟੀ ਵਲੋਂ ਸਲੈਕਟ ਕੀਤੇ ਗਏ ਵਿਦਿਆਰਥੀਆ ਨੇ ਆਪਣੀ ਫੀਸ 24 ਘੰਟੇ ਦੇ ਅੰਦਰ ਜਮ੍ਹਾ ਕਰਵਾਉਣੀ ਹੋਵੇਗੀ, ਤਾਂ ਹੀ ਉਨ੍ਹਾਂ ਦਾ ਦਾਖਲਾ ਪੱਕਾ ਹੋਵੇਗਾ ।
  5. ਕੰਟੈਕਟ ਨੰਬਰ ( ਅਤਿ ਜਰੂਰੀ )
    1. ਦਾਖਲੇ ਤੋਂ ਪਹਿਲਾਂ ਅਤੇ ਦਾਖਲਾ ਹੋਣ ਪਿਛੋ (ਕੋਰਸ ਪੂਰਾ ਹੋਣ ਤੱਕ) ਸੰਪਰਕ ਲਈ ਦੋ ਫੋਨ ਨੰਬਰ( ਕੰਟੈਕਟ ਨੰਬਰ) ਦੇਣੇ ਜਰੂਰੀ ਹਨ ।
      • ਵਿਦਿਆਰਥੀਆ ਦਾ ਮੋਬਾਇਲ ਨੰਬਰ
      • ਮਾਤਾ ਪਿਤਾ ਨਾਲ ਸੰਪਰਕ ਕਰਨ ਲਈ ਮੋਬਾਇਲ ਨੰਬਰ
    2. ਇਹ ਗੱਲ ਯਕੀਨੀ ਬਣਾਈ ਜਾਵੇ ਕਿ ਭਵਿੱਖ ਵਿੱਚ ਕਾਲਜ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਇਹ ਘੱਟ ਤੋਂ ਘੱਟ 3 ਸਾਲ ਵਰਤੋਂ ਵਿੱਚ ਰਹਿਣੇ ਜਰੂਰੀ ਹਨ ।

ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਅਉਂਦਾ ਇਹ ਕਾਲਜ ਪੰਜਾਬ ਦੇ ਵੱਡੇ ਸਰਕਾਰੀ ਕਾਲਜਾਂ ਵਿੱਚੋ ਇੱਕ ਹੀ । ਪੰਜਾਬ ਦੇ  ਪੱਛੜੇ ਹੋਏ ਜ਼ਿਲ੍ਹੇ ਗੁਰਦਾਸਪੁਰ ਦੇ ਵਸਨੀਕਾ੍ਂ ਦੀਆ ਉਚੇਰੀ ਵਿਦਿਆਰ ਦੀਆ ਲੋੜਾਂ  ਦੀ ਪੂਰਤੀ ਹਿੱਤ ਇਹ ਕਾਲਜ  ਸਾਲ 1954 ਵਿੱਰ ਹੋਂਦ ਵਿੱਚ ਆਇਆ । ਉਸ ਵਕਤ ਇਹ ਸਰਕਾਰੀ ਸਕੂਲ  (ਲੜਕੇ) ਗੁਰਦਸਪੁਰ ਦੀ ਇਮਾਰਤ ਵਿੱਚ ਚਾਲੂ ਕੀਤਾ ਗਿਆ ਸੀ । ਜਨਵਰੀ 1966 ਵਿਚ ਇਹ ਕਾਲਜ, ਤ੍ਰਿਮੋ ਰੋਡ ਗੁਰਦਾਸਪੁਰ ਉੱਤੇ ਵਾਕਿਆ , ਤਕਰੀਬਨ 30 ਏਕੜ ਜ਼ਮੀਨ ਉੱਤੇ ਬਣਾਈ ਆਪਣੀ ਵਿਸ਼ਾਲ ਇਮਾਰਤ ਵਿੱਚ ਤਬਦੀਲ ਹੋ ਗਿਆ ਸੀ ।

ਪ੍ਰਿੰਸੀਪਲ ਗੁਰਿੰਦਰ ਸਿੰਘ ਕਲਸੀ ਦੀ ਗਤੀਸ਼ੀਲ ਅਗਵਾਈ ਵਿੱਚ ਆਪਣੀ ਪੂਰਨ ਗੋਰਵਮਈ ਪਰੰਪਰਾਵਾਂ ਨਾਲ ਤਰੱਕੀ  ਦੀ ਰਾਹ ਤੇ ਨਿਰੰਤਰ ਤੋਰ ਚੱਲ ਰਿਹਾ ਹੈ। ਇਸ ਰੌਸ਼ਨ ਸਫ਼ਰ ਦੇ ਅੱਜ ਦੇ ਪੜਾਅ ਤੱਕ ਇਹ ਕਾਲਜ ਪੰਜਾਬ ਦੇ ਵਿਦਿਅਕ, ਸਮਾਜਿਕ , ਸੱਭਿਆਚਾਰਕ ਅਤੇ ਖੇਡ ਖੇਤਰ ਵਿਚ ਕਾਬਿਲੇ ਜ਼ਿਕਰ ਯੋਗਦਾਨ ਪਾ ਚੁੱਕਾ ਹੈ । ਇਸ ਕਾਲਜ ਨੂੰ ਮਾਣ ਪ੍ਰਾਪਤ ਹੈ ਕਿ ਸੈਂਕੜੇ ਪ੍ਰਬੰਧਕ, ਕਲਾਕਾਰ, ਡਾਕਟਰ ਇੰਜੀਨੀਅਰ, ਵਿਗਿਆਨੀ, ਯੋਧੇ, ਜਰਨੈਲ ਅਤੇ ਖਿਡਾਰੀ ਇਸ ਦੀ ਮਿੱਟੀ ਦੇ ਵਿੱਚ ਖੇਡਦੇ ਰਹੇ ਹਨ।

  1.  ਕਾਲਜ ਵਿਦਿਆਰਥੀਆ ਨੰ ਨੈਤਿਕ ਕਦਰਾਂ-ਕੀਮਤਾਂ ਪ੍ਰਤੀ ਸੁਚੇਤ ਕਰਨਾ ।
  2. ਕਾਲਜ ਵਿੱਚ ਅਜਿਹੇ ਪਰਿਵੇਸ਼ ਦਾ ਨਿਰਮਾਣ ਕਰਨਾ, ਜਿਸ ਵਿੱਚ ਵਿਦਿਆਰਥੀਆ ਦੀ ਸਿਰਜਨਾਤਮਕਤਾ ਵਿਕਸਿਤ ਹੋ ਸਕੇ।
  3. ਅਕਾਦਮਿਕ ਖੇਤਰ  ਵਿਚ ਯੋਗ ਪ੍ਰਾਪਤੀਆ ਕਰਨ ਲਈ ਵਿਦਿਆਰਥੀਆ ਨੂੰ ਉਚਿਤ ਸਲਾਹ ਦੇਣੀ।
  4. ਸਮੇਂ ਸਮੇਂ ਸਿਰ ਵੱਖ-ਵੱਖ ਵਿਸ਼ਿਆਂ ਦੀ ਗੁਣਵੱਤਾ ਵਿੱਚ ਹੋਏ ਵਾਧੇ ਪ੍ਰਤੀ ਵਿਦਿਆਰਥੀਆ ਨੂੰ ਸੁਚੇਤ ਕਰਨਾ ।
  5. ਵਿਦਿਆਰਥੀਆ ਦੇ ਵਿਅਕਤੀਤਵ ਨੂੰ ਬਦਲਦੀਆ ਕਦਰਾਂ ਕੀਮਤਾਂ ਮੁਤਾਬਿਕ ਸੁਖਾਵੇ ਪਰਿਵਰਤਨ ਪ੍ਰਤੀ ਜਾਗਰਕ ਬਣਾਉਣਾ।
  6. ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸਬੰਧਤ ਖੇਤਰ ਵਿੱਚ ਨਿਪੁੰਨ ਕਰਨਾ।
  7. ਵਿਦਿਆਰਥਣਾਂ ਵਿੱਚ ਨਾਰੀ ਸਸ਼ਕਤੀਕਰਨ ਦੀ ਭਾਵਨਾ ਪੈਦਾ ਕਰਨਾ ।
  8. ਵਿਦਿਆਰਥੀਆ ਵਿੱਚ ਮਿਹਨਤ ਅਤੇ ਲਗਨ ਦੀ ਰੁੱਚੀ ਪੈਦਾ ਕਰਨਾ ।

ਇਹਨਾਂ ਉਦੇਸ਼ਾਂ ਦੀ ਪੂਰਤੀ ਲਈ ਕਾਲਜ ਵਿੱਚ “ਗਾਈਡੈਂਸ ਸੈੱਲ” ਕਾਰਜਸ਼ੀਲ ਹੈ। ਹਰ ਵਿਸ਼ੇ ਨਾਲ ਸਬੰਧਤ ਸੁੁਸਾਇਟੀ ਹੈ ਅਤੇ ਵਿਦਿਆਰਥੀਆ ਵਿੱਚ ਸਪੰਰਕ ਰੱਖਣ ਲਈ “ਛਾਤਰ ਸਭਾ” ਗਤੀਸ਼ੀਲ ਹੈ। ਕਾਲਜ ਆਪਣੇ ਪੁਰਾਣੇ ਵਿਦਿਆਰਥੀਆ ਦੀਆ ਗਤੀਵਿਧੀਆ ਨਾਲ ਨਾਤਾ ਜੋੜੀ ਰੱਖਦਾ ਹੈ ਅਤੇ ਇਸ ਮੰਤਵ ਲੱ “ਓਲਡ ਸਟੂਡੈਂਟਸ ਐਸੋਸੀਏਸ਼ਨ” ਬਣਾਈ ਹੋਈ ਹੈ।

ਪਹਿਲੇ ਸਮੈਸਟਰ ਵਿਚ ਦਾਖਲ ਹੋਣ ਵਾਲੇ ਵਿਦਿਆਰਥੀਆ ਦਾ ਦਾਖਲਾ ਸ਼ਡਿਊਲ:

ਦਾਖਲੇ ਦੀ ਨਾਰਮਲ ਤਾਰੀਖ ਮਿਤੀ 31.08.2022 ਤੱਕ
100/- ਰੁਪਏ ਲੇਟ ਫੀਸ ( ਪ੍ਰਿੰਸੀਪਲ ਜੀ ਦੀ ਪ੍ਰਵਾਨਗੀ ਨਾਲ ) ਮਿਤੀ 01.09.2022 ਤੋਂ 08.09.2022 ਤੱਕ
200/- ਰੁਪਏ ਲੇਟ ਫੀਸ ( ਡੀਨ, ਅਕਾਦਮਿਕ ਮਾਮਲੇ ਜੀ ਦੀ ਪ੍ਰਵਾਨਗੀ ਨਾਲ ) ਮਿਤੀ 09.09.2022 ਤੋਂ 16.09.2022 ਤੱਕ
1000/- ਰੁਪਏ ਲੇਟ ਫੀਸ ( ਉਪ-ਕੁਲਪਤੀ ਜੀ ਦੀ ਪ੍ਰਵਾਨਗੀ ਨਾਲ ) ਮਿਤੀ 17.09.2022 ਤੋਂ 23.09.2022 ਤੱਕ
5000/- ਰੁਪਏ ਲੇਟ ਫੀਸ(ਉਪ-ਕੁਲਪਤੀ ਜੀ ਦੀ ਪ੍ਰਵਾਨਗੀ ਨਾਲ ) ਮਿਤੀ 24.09.2022 ਤੋਂ 01.10.2022 ਤੱਕ
  1. ਪੋਸਟ ਗ੍ਰੈਜੂਏਟ ਕੋਰਸ
    • ਐਮ.ਏ ਅਰਥ ਸ਼ਾਸਤਰ (ਸਮੈਸਟਰ ਪ੍ਰਣਾਲੀ )
  2. ਅੰਡਰ ਗ੍ਰੈਜੂਏਟ ਕੋਰਸ
    • ਬੀ.ਏ (ਸਮੈਸਟਰ ਪ੍ਰਣਾਲੀ )
    • ਬੀ.ਕਾਮ (ਸਮੈਸਟਰ ਪ੍ਰਣਾਲੀ )
    • ਬੀ.ਐਸ.ਸੀ (ਮੈਡੀਕਲ ਅਤੇ ਨਾਨ ਮੈਡੀਕਲ) (ਸਮੈਸਟਰ ਪ੍ਰਣਾਲੀ )
  3. ਸਵੈ-ਵਿੱਤੀ ਕਿੱਤਾ ਮੁੱਖੀ ਕੋਰਸ
    • ਪੀ.ਜੀ.ਡੀ.ਸੀ.ਏ (ਸਮੈਸਟਰ ਪ੍ਰਣਾਲੀ )
    • ਬੀ.ਐਸ.ਸੀ (ਕੰਪਿਊਟਰ ਸਾਇੰਸ) (ਸਮੈਸਟਰ ਪ੍ਰਣਾਲੀ)
    • ਬੀ.ਐਸ.ਸੀ (ਅਰਥ ਸ਼ਾਸਤਰ) (ਸਮੈਸਟਰ ਪ੍ਰਣਾਲੀ)
    • ਬੀ.ਸੀ.ਏ (ਸਮੈਸਟਰ ਪ੍ਰਣਾਲੀ )
  4. ਆਨਰਜ਼ ਕੋਰਸ
    • ਅੰਗਰੇਜੀ, ਪੰਜਾਬੀ, ਰਾਜਨੀਤੀ ਸ਼ਾਸਤਰ, ਇਤਿਹਾਸ, ਜੌਗਰਫੀ, ਅਰਥ ਸ਼ਾਸ਼ਤਰ ਅਤੇ ਹਿੰਦੀ
  1. ਲਾਜਮੀ ਵਿਸ਼ੇ
    • ਅੰਗੇਰਜੀ
    • ਪੰਜਾਬੀ (ਲਾਜਮੀ)/ ਮੁੱਢਲੀ ਪੰਜਾਬੀ/ਪੰਜਾਬ ਹਿਸਟਰੀ ਐਂਡ ਕਲਚਰ
  2. ਚੋਣਵੇ ਵਿਸ਼ੇ ( ਬੀ.ਏ ਵਿਚ ਵਿਦਿਆਰਥੀਆ ਨੂੰ ਤਿੰਨ ਹੋਰ ਵਿਸ਼ੇ ਪੜ੍ਹਨੇ ਪੈਣਗੇ । ਹੇਠ ਲਿਖੇ ਗਰੁੱਪਾਂ ਵਿਚੋਂ ਵਿਸ਼ੇ ਚੁਣਨ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਕ ਗਰੁੱਪ ਵਿਚੋਂ ਕੇਵਲ ਇੱਕ ਵਿਸ਼ਾ ਹੀ ਲਿਆ ਜਾਵੇ ।
    • ਗਰੁੱਪ-ਏ : ਇਲੈਕਟਿਵ ਅੰਗਰੇਜੀ/ਇਲੈਕਟਿਵ ਪੰਜਾਬੀ / ਇਲੈਕਟਿਵ ਹਿੰਦੀ/ਸੰਸਕ੍ਰਿਤ
    • ਗਰੁੱਪ-ਬੀ : ਇਕਨਾਮਿਕਸ/ਸੋਸ਼ਿਆਲੋਜੀ
    • ਗਰੁੱਪ-ਸੀ : ਰਾਜਨੀਤੀ ਸ਼ਾਸਤਰ
    • ਗਰੁੱਪ-ਡੀ : ਹਿਸਟਰੀ/ ਮੈਥ
    • ਗਰੁੱਪ-ਈ : ਫਿਲਾਸਫੀ/ਜੌਗਰਫੀ/ਮਿਊਜ਼ਿਕ ਵੋਕਲ/ਮਿਊਜ਼ਿਕ ਇੰਸਟਰੂਮੈਂਟ
    • ਗਰੁੱਪ-ਐਫ : ਕੰਪਿਊਟਰ ਸਾਇੰਸ/ਸਰੀਰਕ ਸਿੱਖਿਆ

ਲਾਜਮੀ ਵਿਸ਼ੇ

  • ਅੰਗੇਰਜੀ (ਲਾਜਮੀ)
  • ਪੰਜਾਬੀ (ਲਾਜਮੀ)/ ਮੁੱਢਲੀ ਪੰਜਾਬੀ/ਪੰਜਾਬ ਹਿਸਟਰੀ ਐਂਡ ਕਲਚਰ
  • ਫਾਈਨੈਂਨਸ਼ੀਅਲ ਅਕਾਊਂਟਿੰਗ
  • ਬਿਜਨੇਸ ਆਰਗੇਨਾਇਜੇਸ਼ਨ
  • ਬਿਜਨੇਸ ਕਮਿਊਨੀਕੇਸ਼ਨ
  • ਬਿਜਨੇਸ ਸਟੈਟੀਸਟਿਕਸ
  • ਕੰਪਿਊਟਰ ਫੰਡਾਮੈਂਟਲਜ਼
  • ਡਰੱਗ ਅਬਿਊਜ਼

ਲਾਜਮੀ ਵਿਸ਼ੇ

  • ਬੋਟਨੀ
  • ਜੁਆਲੋਜੀ
  • ਕੈਮਿਸਟਰੀ
  • ਅੰਗੇਰਜੀ (ਲਾਜ਼ਮੀ)
  • ਪੰਜਾਬੀ (ਲਾਜਮੀ)/ ਮੁੱਢਲੀ ਪੰਜਾਬੀ/ਪੰਜਾਬ ਹਿਸਟਰੀ ਐਂਡ ਕਲਚਰ

ਲਾਜਮੀ ਵਿਸ਼ੇ

  • ਮੈਥਮੈਟਿਕਸ
  • ਫਿਜਿਕਸ
  • ਕੈਮਿਸਟਰੀ
  • ਅੰਗੇਰਜੀ (ਲਾਜ਼ਮੀ)
  • ਪੰਜਾਬੀ (ਲਾਜਮੀ)/ ਮੁੱਢਲੀ ਪੰਜਾਬੀ/ਪੰਜਾਬ ਹਿਸਟਰੀ ਐਂਡ ਕਲਚਰ
  1. ਯੋਗਤਾ :- +2 ਨਾਨ ਮੈਡੀਕਲ 45% ਅੰਕਾਂ ਨਾਲ ਪਾਸ । ਵਿਦਿਆਰਥੀ ਲਈ +2 ਵਿਚ ਮੈਥ ਪੜ੍ਹਿਆ ਹੋਣਾ ਲਾਜਮੀ ਹੈ ।
  2. ਲਾਜਮੀ ਵਿਸ਼ੇ
    • ਫਿਜਿਕਸ
    • ਮੈਥਮੈਟਿਕਸ
    • ਕੰਪਿਊਟਰ ਸਾਇੰਸ
    • ਅੰਗੇਰਜੀ (ਲਾਜ਼ਮੀ)
    • ਪੰਜਾਬੀ (ਲਾਜਮੀ)/ ਮੁੱਢਲੀ ਪੰਜਾਬੀ/ਪੰਜਾਬ ਹਿਸਟਰੀ ਐਂਡ ਕਲਚਰ
  1. ਯੋਗਤਾ :- +2, 45% ਅੰਕਾਂ ਨਾਲ ਪਾਸ ।
  2. ਲਾਜਮੀ ਵਿਸ਼ੇ
    • ਅਰਥ ਸ਼ਾਸਤਰ
    • ਮੈਥਮੈਟਿਕਸ
    • ਕੰਪਿਊਟਰ ਸਾਇੰਸ
    • ਅੰਗੇਰਜੀ (ਲਾਜ਼ਮੀ)
    • ਪੰਜਾਬੀ (ਲਾਜਮੀ)/ ਮੁੱਢਲੀ ਪੰਜਾਬੀ/ਪੰਜਾਬ ਹਿਸਟਰੀ ਐਂਡ ਕਲਚਰ

ਯੋਗਤਾ :- +2, 45% ਅੰਕਾਂ ਨਾਲ ਪਾਸ ।

ਵਿਸ਼ੇ :- ਯੂਨੀਵਰਸਿਟੀ ਸਿਲੇਬਸ ਅਨੁਸਾਰ

ਯੋਗਤਾ :- ਬੀ.ਏ., ਬੀ.ਕਾਮ, ਬੀ.ਐਸ.ਸੀ, 45% ਅੰਕਾਂ ਨਾਲ ਪਾਸ ।

ਵਿਸ਼ੇ :- ਯੂਨੀਵਰਸਿਟੀ ਸਿਲੇਬਸ ਅਨੁਸਾਰ

ਬੀ.ਏ ਤੀਜਾ ਸਮੈਸਟਰ ਵਿਚ ਵਿਦਿਆਰਥੀ ਆਨਰਜ਼ ਦਾ ਇੱਕ ਵਿਸ਼ਾ ਵੀ ਲੈ ਸਕਦੇ ਹਨ। ਪਰ ਇਸ ਲਈ ਜਰੂਰੀ ਸ਼ਰਤ ਇਹ ਹੈ ਕਿ ਵਿਦਿਆਰਥੀ ਨੇ ਪਹਿਲੇ, ਦੂਜੇ ਸਮੈਸਟਰ ਵਿੱਚ ਸਬੰਧਤ ਵਿਸ਼ੇ ਵਿੱਚ 50% ਅੰਕ ਲਏ ਹੋਣ । ਅੰਗਰੇਜੀ, ਪੰਜਾਬੀ, ਇਤਿਹਾਸ, ਜੌਗਰਫੀ, ਅਰਥ ਸ਼ਾਸਤਰ, ਹਿੰਦੀ ਅਤੇ ਰਾਜਨੀਤੀ ਸ਼ਾਸਤਰ ਵਿੱਚ ਆਨਰਜ਼ ਦੀ ਵਿਵਸਥਾ ਹੈ ।

ਐਮ.ਏ ਪਹਿਲੇ ਸਮੈਸਟਰ ਵਿੱਚ ਦਾਖਲਾ ਹੇਠ ਲਿਖੇ ਵਿਦਿਆਰਥੀਆ ਨੂੰ ਮਿਲ ਸਕਦਾ ਹੈ-

  1. ਸਬੰਧਤ ਵਿਦਿਆਰਥੀ ਨੇ ਬੀ.ਏ/ਬੀ.ਕਾਮ( ਅਰਥ ਸ਼ਾਸਤਰ) ਨਾਲ ਪਾਸ ਕੀਤੀ ਹੋਵੇ ਅਤੇ ਅਰਥ ਸ਼ਾਸਤਰ ਵਿਸ਼ੇ ਵਿੱਚ ਘੱਟੋ ਘੱਟ 45% ਅੰਕ ਪ੍ਰਾਪਤ ਕੀਤੇ ਹੋਣ । ਜਾਂ
  2. ਬੀ.ਏ/ਬੀ.ਐਸ.ਸੀ/ਬੀ.ਕਾਮ ਦੂਜੇ ਦਰਜੇ ਵਿੱਚ (50%) ਅੰਕ ਪ੍ਰਾਪਤ ਕੀਤੇ ਹੋਣ ।
    • ਨੋੋਟ : ਐਮ.ਏ ਪਹਿਲੇ ਅਤੇ ਤੀਜੇ ਸਮੈਸਟਰ ਵਿੱਚ ਵਿਦਿਆਰਥੀਆ ਨੂੰ ਪੇਪਰ ਦੀਆ ਉਹੀ ਆਪਸ਼ਨਜ਼ ਪੜ੍ਹਨੀਆ ਪੈਣਗੀਆ ਜਿਹੜੀਆ ਇਸ ਕਾਲਜ ਵਿੱਚ ਪੜ੍ਹਾਈਆ ਜਾਣੀਆ ਹਨ ।

ਅਜਿਹਾ ਵਿਦਿਆਰਥੀ ਜੋ ਕਿ ਸਰਕਾਰੀ/ਅਰਧ ਸਰਕਾਰੀ/ਕੇਂਦਰੀ ਸਰਕਾਰ/ ਸੁਰੱਖਿਆ ਬਲਾਂ ਦੇ ਕਰਮਚਾਰੀ ਦਾ ਬੱਚਾ ਹੋਵੇ ਜਾਂ ਅਜਿਹੇ ਕਰਮਚਾਰੀ ਦਾ ਬੱਚਾ ਹੋਵੇ ਅਤੇ ਦਾਖਲਾ ਲੈਣ ਤੋਂ ਤਰੁੰਤ ਪਹਿਲਾਂ ਘੱਟੋ ਘੱਟ ਦਸ ਸਾਲ ਪੰਜਾਬ ਪ੍ਰਾਂਤ / ਚੰਡੀਗੜ੍ਹ (ਯੂ.ਟੀ) ਤੋਂ ਬਾਹਰ ਰਿਹਾ ਹੋਵੇ ਅਤੇ ਮੈਟ੍ਰਿਕ ਤੱਕ ਪੰਜਾਬੀ ਨਾ ਪੜ੍ਹਿਆ ਹੋਵੇ ।

ਜਾਂ

ਵਿਦਿਆਰਥੀ ਨੇ +2 ਦੀ ਪ੍ਰੀਖਿਆ ਪੰਜਾਬ ਸਿੱਖਿਆ ਬੋਰਡ, ਮੋਹਾਲੀ ਤੋਂ ਪੰਜਾਬੀ ਲਾਜ਼ਮੀ ਵਿਸ਼ੇ ਦੀ ਥਾਂ ਪੰਜਾਬ ਹਿਸਟਰੀ ਐਂਡ ਕਲਚਰ ਵਿਸ਼ਾ ਲੈ ਕੇ ਪਾਸ ਕੀਤੀ ਹੋਵੇ ।

ਜਾਂ

ਉਸਨੇ ਮੈਟ੍ਰਿਕ ਦੀ ਪ੍ਰੀਖਿਆ ਪੰਜਾਬ ਪ੍ਰਾਂਤ ਜਾਂ ਚੰਡੀਗੜ੍ਹ (ਯੂ.ਟੀ) ਤੋਂ ਬਾਹਰੋਂ ਪੰਜਾਬੀ ਵਿਸ਼ੇ ਲਏ ਬਗੈਰ ਪਾਸ ਕੀਤੀ ਹੋਵੇ ।

ਜਾਂ

ਵਿਦਿਆਰਥੀ ਪੰਜਾਬ ਦਾ ਵਾਸੀ ਨਾ ਹੋਵੇ ਅਤੇ ਉਸਦੀ ਮਾਂ ਬੋਲੀ ਪੰਜਾਬੀ ਨਾ ਹੋਵੇ ਅਤੇ ਉਸਨੇ ਮੈਟ੍ਰਿਕ/+2 ਦੇ ਪੱਧਰ ਤੇ ਪੰਜਾਬੀ ਵਿਸ਼ਾ ਨਾ ਪੜ੍ਹਿਆ ਹੋਵੇ ।

ਜਾਂ

ਅਜਿਹਾ ਵਿਦਿਆਰਥੀ ਜੋ ਬੀ.ਏ, ਬੀ.ਐਸ.ਸੀ, ਬੀ.ਕਾਮ, ਬੀ.ਸੀ.ਏ ਭਾਗ ਪਹਿਲਾ ਪਾਸ ਕਰਨ ਤੋਂ ਪਹਿਲਾਂ ਜਾਂ ਬਾਅਦ ਕਿਸੇ ਹੋਰ ਯੂਨੀਵਰਸਿਟੀ ਤੋਂ ਇਸ ਯੂਨੀਵਰਸਿਟੀ ਵਿੱਚ ਤਬਦੀਲ ਹੋ ਕੇ ਆਇਆ ਹੋੇਵੇ ਅਤੇ ਉਸਨੇ ਉਸ ਯੂਨੀਵਰਸਿਟੀ ਵਿੱਚ ਪੰਜਾਬੀ ਲਾਜ਼ਮੀ ਵਿਸ਼ਾ ਨਾ ਪੜ੍ਹਿਆ ਹੋਵੇ ।

ਕੋਰਸ ਸੀਟਾਂ ਦੀ ਉਪਲੱਬਧਤਾ
ਐਮ.ਏ (ਪਹਿਲਾ ਸਮੈਸਟਰ) – (ਅਰਥ ਸ਼ਾਸਤਰ) 60
ਬੀ.ਏ (ਪਹਿਲਾਂ ਸੈਮਸਟਰ ) 560
ਬੀ.ਐਸ.ਸੀ (ਮੈਡੀਕਲ ) (ਪਹਿਲਾਂ ਸੈਮਸਟਰ ) 100
ਬੀ.ਐਸ.ਸੀ (ਨਾਨ ਮੈਡੀਕਲ ) (ਪਹਿਲਾਂ ਸੈਮਸਟਰ ) 100
ਬੀ.ਕਾਮ (ਪਹਿਲਾਂ ਸੈਮਸਟਰ ) 75
ਬੀ.ਐਸ.ਸੀ (ਪਹਿਲਾਂ ਸੈਮਸਟਰ ) – (ਕੰਪਿਊਟਰ ਸਾਇੰਸ ) 60
ਬੀ.ਐਸ.ਸੀ (ਇਕਨਾਮਿਕਸ) (ਪਹਿਲਾਂ ਸੈਮਸਟਰ ) 40
ਬੀ.ਸੀ.ਏ (ਪਹਿਲਾਂ ਸੈਮਸਟਰ ) 60
ਪੀ.ਜੀ.ਡੀ.ਸੀ.ਏ 40

ਪੰਜਾਬ ਸਰਕਾਰ ਦੇ ਆਦੇਸ਼ਾ ਦੇ ਅਨੁਸਾਰ ਨਵੇਂ ਵਿਦਿਆਰਥੀਆ ਲਈ ਰਾਖਵੀਆ ਸੀਟਾਂ ਇਸ ਪ੍ਰਕਾਰ ਹੈ:-

1.) ਅਨੁਸੂਚਿਤ ਜਾਤੀਆ ਲਈ 25%
2.) ਪਛੜੀਆ ਸ਼੍ਰੇਣੀਆ ਲਈ 10%
3.) ਸਰੀਰਕ ਤੌਰ ਤੇ ਅਪਾਹਿਜਾਂ ਲਈ (50% ਤੋਂ 70%) 3%
4.) ਖਿਡਾਰੀਆ ਲਈ ( ਡਾਇ. ਖੇਡ ਵਿਭਾਗ ਪੰਜਾਬ ਵਲੋਂ ਗ੍ਰੇਡ) 2%
5.) ਅੱਤਵਾਦ/ਦੰਗਾ ਪੀੜਤ 2%
6.) ਸੁਰੱਖਿਆ ਕਰਮਚਾਰੀਆ ਤੇ ਆਸ਼ਰਿਤ 2%
7.) ਪੰਜਾਬ ਪੁਲਿਸ/ਪੀ.ਏ.ਪੀ/ਪੰਜਾਬ ਹੋਮਗਾਰਡਸ/ਪੈਰਾ-ਮਿਲਟਰੀ ਫੋਰਸ 2%
8.) ਸਆਜਾਦੀ ਘੋਲਾਟੀਆ ਦੇ ਬੱਚੇ/ਦੇ ਪੋਤੇ-ਪੋਤੀਆ/ਦੋਹਤੇ-ਦੋਹਤੀਆ 1%
  1. ਦਾਖਲਾ ਫਾਰਮ ਨਾਲ ਜਾਤੀ ਸਰਟੀਫਿਕੇਟ ਲਗਾਉਣਾ ਲਾਜਮੀ ਹੈ । ਪੱਛੜੀਆ ਸ਼੍ਰੇਣੀਆ ਦੇ ਜਿਨ੍ਹਾ ਬੱਚਿਆ ਦੇ ਮਾਤਾ ਪਿਤਾ ਦੀ ਕੁੱਲ ਆਮਦਨ 100000/- ਰੁਪਏ ਤੋਂ ਘੱਟ ਹੈ, ਕੇਵਲ ਉਹਨਾਂ ਨੂੰ ਹੀ ਰਾਖਵੀਆ ਸੀਟਾਂ ਲਈ ਵਿਚਾਰਿਆ ਜਾਵੇਗਾ। ਇਸ ਲਈ ਆਮਦਨ ਸਰਟੀਫਿਕੇਟ ਦੇਣਾ ਜਰੂਰੀ ਹੋਵੇਗਾ ।
  2. ਜਾਤ ਸਰਟੀਫਿਕੇਟ ਅਤੇ ਆਮਦਨ ਸਰਟੀਫਿਕੇਟ ਆਪਣੇ ਇਲਾਕੇ ਦੇ ਡਿਪਟੀ ਕਮਿਸ਼ਨਰ/ਅਡੀਸ਼ਨਲ ਡਿਪਟੀ ਕਮਿਸ਼ਨਰ/ਸਬ ਡਿਵੀਜਨ ਮੈਜਿਸਟ੍ਰੇਟ/ਕਾਰਜਕਾਰੀ ਮੈਜਿਸਟ੍ਰੇਟ/ ਤਹਿਸੀਲਦਾਰ ਦੁਆਰਾ ਜਾਰੀ ਹੋਣਾ ਚਾਹੀਦਾ ਹੈ ।
  3. ਬੀ.ਐਸ.ਐਫ/ਆਰਮਡਜ਼ ਫੋਰਿਸਿਸ/ਸੀ.ਆਰ.ਪੀ.ਐਫ ਵਿੱਚ ਕੰਮ ਕਰ ਰਹੇ ਅਤੇ ਸਾਬਕਾ ਅਧਿਕਾਰੀਆ ਦੇ ਬੱਚਿਆ ਨੂੰ ਆਪਣੇ ਦਾਖਲੇ ਫਾਰਮ ਨਾਲ ਸਬੰਧਤ ਕੰਮਾਡਿੰਗ ਅਫਸਰ ਦਾ ਸਰਟੀਫਿਕੇਟ ਲਗਾਉਣਾ ਜਰੂਰੀ ਹੈ।
  4. ਖਿਡਾਰੀਆ ਦਾ ਦਾਖਲਾ ਮੈਰਿਟ ਅਤੇ ਯੋਗਤਾ ਨੂੰ ਮੌਕੇ ਉਤੇ ਟੈਸਟ ਲੈ ਕੇ ਪਰਖਣ ਉਪੰਰਤ ਕੀਤਾ ਜਾਂਦਾ ਹੈ ।ਉਹ ਖਿਡਾਰੀ ਦਾਖਲ ਕੀਤੇ ਜਾਂਦੇ ਹਨ ਜਿਹੜੇ ਨਿਯਮਾਂ ਅਨੁਸਾਰ ਕਾਲਜ ਦੀਆ ਟੀਮਾਂ ਵਿੱਚ ਖੇਡਣ ਦੇ ਯੋਗ ਹੋਣ ਅਤੇ ਯੂਨੀਵਰਸਿਟੀ ਵਿੱਚ ਕਾਲਜ ਵਲੋਂ ਹਿੱਸਾ ਲੈ ਸਕਣ ।ਇਹਨਾਂ ਖਿਡਾਰੀਆ ਦਾ ਦਾਖਲਾ ਕਰਨ ਵੇਲੇ ਕਾਲਜ ਵਿਚ ਬਨਣ ਵਾਲੀਆ ਟੀਮਾਂ ਅਤੇ ਯੂਨੀਵਰਸਿਟੀ ਵਲੋਂ ਮਾਨਤਾ ਪ੍ਰਾਪਤ ਖੇਡਾਂ ਦਾ ਧਿਆਨ ਰੱਖਿਆ ਜਾਂਦਾ ਹੈ ।
  5. ਸਰਕਾਰੀ ਜਾਂ ਮਾਨਤਾ ਪ੍ਰਾਪਤ ਵਿਦਿਆ ਸੰਸਥਾਵਾ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੇ ਬੱਚਿਆ ਲਈ ਆਪਣੇ ਦਾਖਲਾ ਫਾਰਮ ਨਾਲ ਸੰਬਧਤ ਸੰਸਥਾ ਦੇ ਮੁੱਖੀ ਦਾ ਸਰਟੀਫਿਕੇਟ ਲਗਾਉਣਾ ਜਰੂਰੀ ਹੈ । ਸਕੂਲ ਦੇ ਮੁੱਖੀ ਦੇ ਸਰਟੀਫਿਕੇਟ ਦਾ ਡੀ.ਈ.ੳ ਦੁਆਰਾ ਤਸਦੀਕ ਹੋਣਾ ਜਰੂਰੀ ਹੈ । ਇਸ ਕਾਲਜ ਦੇ ਮੌਜੂਦਾ ਸਟਾਫ ਦੇ ਮੈਬਰਾਂ ਦੇ ਬੱਚਿਆ ਨੂੰ ਦਾਖਲਾ ਦਿੱਤਾ ਜਾਵੇਗਾ ।
  6. ਖਾੜਕੂਆ ਹੱਥੋ/ ਸੁਰੱਖਿਆ ਬਲਾਂ ਦੀਆ ਕਾਰਵਾਈਆ ਦੌਰਾਨ 100 ਪ੍ਰਤੀਸ਼ਤ ਨਕਾਰਾ ਹੋਏ ਵਿਅਕਤੀਆ/ਸਿੱਖ ਪਰਵਾਸੀਆ/ ਅੰਦਰੂਨੀ ਪਰਵਾਸੀ ਅਤੇ ਬਾਹਰੀ ਪ੍ਰਵਾਸੀ ਪਰਿਵਾਰਾਂ ਦੇ ਬੱਚਿਆ ਦੇ ਦਾਖਲਾ ਫਾਰਮ ਨਾਲ ਸਬੰਧਤ ਡਿਪਟੀ ਕਮਿਸ਼ਨਰ ਵਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਦੀ ਫੋਟੋ ਲਾਉਣੀ ਜਰੂਰੀ ਹੈ ।
  7. ਵਿਦਿਆਰਥੀ ਜਿਨ੍ਹਾਂ ਵਰਗਾਂ ਲਈ ਰਾਖਵੀ ਸੀਟ ਦੀ ਸਵੈ-ਇੱਛਾ ਪ੍ਰਗਟ ਕਰਨਗੇ, ਉਹਨਾਂ ਸਬੰਧੀ ਜਰੂਰੀ ਦਸਤਾਵੇਜ ਪਹਿਲਾਂ ਹੀ ਨੱਥੀ ਕਰਨੇ ਜਰੂਰੀ ਹੋਣਗੇ ।
  8. ਪੱਛੜੀਆ ਸ਼੍ਰੇਣੀਆ ਅਤੇ ਅਨੁਸੂਚਿਤ ਜਾਤੀਆ ਨਾਲ ਸਬੰਧਤ ਵਿਦਿਆਰਥੀ ਦਾਖਲਾ ਲੈਣ ਸਮੇਂ ਫ਼ੀਸ ਮੁਆਫੀ ਲਈ ਲੋਂੜੀਦੇ ਦਸਤਾਵੇਜ ਮੁਕੰਮਲ ਰੂਪ ਵਿੱਚ ਅਤੇ ਸਮਰੱਥ ਅਧਿਕਾਰੀ ਤੋਂ ਤਸਦੀਕ ਕਰਵਉਣ ਉਪਰੰਤ ਫ਼ੀਸ ਕਲਰਕ ਕੋਲ ਜਮ੍ਹਾਂ ਕਰਵਾਉਣ ।
  1. ਕਾਲਜ ਵਿੱਚ ਦਾਖਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਵਲੋਂ ਨਿਰਧਾਰਤ ਨਿਯਮਾਂ ਦੇ ਅਨੁਸਾਰ ਕੀਤਾ ਜਾਵੇਗਾ । ਦਾਖਲਾ ਕੇਵਲ ਅਕਾਦਮਿਕ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ।
  2. ਉਮੀਦਵਾਰ ਨੂੰ ਦਾਖਲੇ ਲਈ ਬਿਨ੍ਹਾਂ ਕੋਈ ਕਾਰਨ ਦੱਸੇ ਨਾਂਹ ਕੀਤਾ ਜਾ ਸਕਦੀ ਹੈ । ਪ੍ਰਿੰਸੀਪਲ ਦਾ ਫੈਸਲਾ ਅੰਤਿਮ ਹੋਵੇਗਾ ।
  3. ਨਵੇਂ ਦਾਖਲੇ ਲਈ ਸੀਟਾਂ ਨਿਯਮ ਅਨੁਸਾਰ ਹੋਣਗੀਆ ਪਰ ਦਾਖਲਾ ਫਾਰਮ ਵਿੱਚ ਰਾਖਵੀਆ ਸੀਟਾਂ ਸਬੰਧੀ ਕਲੇਮ ਪਹਿਲਾਂ ਕਰਨਾ ਪਵੇਗਾ ।
  4. ਦਾਖਲਾ ਲੈਣ ਸਮੇਂ ਆਮਦਨ ਲੋਂੜੀਦਾ ਸਰਟੀਫਿਕੇਟ ਜਰੂਰੀ ਹੈ । ਉਸਦੀ ਅਣਹੋਂਦ ਵਿਚ ਲਈ ਗਈ ਫੀਸ ਵਾਪਸ ਨਹੀਂ ਕੀਤੀ ਜਾਵੇਗੀ ।
  5. ਫੇਲ੍ਹ ਵਿਦਿਆਰਥੀਆ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ ।
  6. ਜਿਨ੍ਹਾਂ ਵਿਦਿਆਰਥੀਆ ਦੀ 10+2 ਪ੍ਰੀਖਿਆ /ਗ੍ਰੈਜੂਏਸ਼ਨ ਦੀ ਫਾਈਨਲ ਪਰੀਖਿਆ ਵਿਚੋਂ ਕੰਪਾਰਟਮੈਂਟ ਆਈ ਹੋਵੇ ਉਹਨਾਂ ਨੂੰ ਕਿਸੇ ਵੀ ਉਚੇਰੀ ਕਲਾਸ ਵਿੱਚ ਕਿਸੇ ਵੀ ਹਾਲਤ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ ।
  7. ਇਤਫ਼ਾਕੀਆ ਦਾਖਲਾ ਨਹੀਂ ਦਿੱਤਾ ਜਾਵੇਗਾ ।
  8. ਬੀ.ਏ ਪਹਿਲਾਂ ਸਮੈਸਟਰ ਵਿੱਚ ਕਿਸੇ ਵੀ ਵਿਸ਼ੇ ਵਿੱਚ ਵਿਦਿਆਰਥੀਆ ਦੀ ਸੰਖਿਆ ਦੇ ਵੱਧਣ ਨਾਲ ਵਿਦਿਆਰਥੀਆ ਨੂੰ ਉਹ ਵਿਸ਼ੇ ਲੈਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ।
  9. ਹਰ ਬਿਨੈਕਰਤਾ ਨੂੰ ਦਾਖਲ ਹੋਣ ਤੋਂ ਪਹਿਲਾਂ ਕਾਲਜ ਦੇ ਪ੍ਰੋਫੈਸਰਾਂ ਦੀ ਇੰਟਰਵਿਊ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ।
  1. ਯੂਨੀਵਰਸਿਟੀ ਦੇ ਪੱਤਰ ਨੰ:1780-2129/ਰਜਿ. ਮਿਤੀ 19.04.017 ਦੇ ਆਦੇਸ਼ਾਂ ਅਨੁਸਾਰ ਕੋਈ ਵੀ ਕਾਲਜ ਦੂਸਰੇ ਕਾਲਜ ਤੋਂ ਆਏ ਵਿਦਿਆਰਥੀਆ ਨੂੰ ਯੂਨੀਵਰਸਿਟੀ ਪਾਸੋ ਇੰਟਰ ਕਾਲਜ ਮਾਈਗ੍ਰੇਸ਼ਨ ਸਰਟੀਫਿਕੇਟ ਲਏ ਬਗੈਰ ਦਾਖਲ ਨਹੀਂ ਕਰੇਗਾ । ਜੇਕਰ ਅਜਿਹਾ ਕਰਦਾ ਹੈ ਤਾਂ ਯੂਨੀਵਰਸਿਟੀ ਵਲੋਂ ਵਿਦਿਆਰਥੀ ਦਾ ਦਾਖਲਾ ਰੱਦ ਕਰਦੇ ਹੋਏ, ਸਬੰਧਤ ਕਾਲਜ ਨੂੰ ਢੁੱਕਵਾ ਜੁਰਮਾਨਾ ਕੀਤਾ ਜਾਵੇਗਾ ।
  2. ਜਿਹੜੇ ਵਿਦਿਆਰਥੀਆ ਨੇ ਹੇਠਲੀ ਪ੍ਰੀਖਿਆ ਕਿਸੇ ਹੋਰ ਬੋਰਡ/ਯੂਨੀਵਰਸਿਟੀ (ਪੰਜਾਬ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਕੂਲ ਬੋਰਡ ਨੂੰ ਛੱਡ ਕੇ ) ਤੋਂ ਪਾਸ ਕੀਤੀ ਹੈ, ਉਨ੍ਹਾਂ ਲਈ ਦਾਖਲਾ ਲੈਣ ਸਮੇਂ ਇਸ ਯੂਨੀਵਰਸਿਟੀ ਤੋਂ 1 ਮਹੀਨੇ ਦੇ ਅੰਦਰ ਅੰਦਰ- ਪਾਤਰਤਾ ਸਰਟੀਫਿਕੇਟ ਤੋਂ ਬਿਨ੍ਹਾਂ ਦਾਖਲਾ ਨਹੀਂ ਕੀਤਾ ਜਾਵੇਗਾ । ਪਾਤਰਤਾ  ਸਰਟੀਫਿਕੇਟ ਨਿਰਧਾਰਤ ਫਾਰਮ  ਤੇ ਬਿਨੈ ਪੱਤਰ 100 ਰੁ: ਫੀਸ ਨਾਲ  ਪ੍ਰਾਪਤ ਕਰਨ ਲਈ  ਹੇਠ ਲਿਖੇ ਦਸਤਾਵੇਜ ਪੇਸ਼ ਕੀਤੇ ਜਾਣ –
    1.  ਹੇਠਲੀ ਪ੍ਰੀਖਿਆ ਦਾ  ਅਸਲ ਸਰਟੀਫਿਕੇਟ ਤੇ ਨੰਬਰ ਕਾਰਡ ।
    2. ਬੋਰਡ/ਯੂਨੀਵਰਸਿਟੀ ਵਲੋਂ ਜਾਰੀ ਅਸਲ ਮਾਈਗ੍ਰੇਸ਼ਨ ਸਰਟੀਫਿਕੇਟ ।
    3. ਐਂਟਰਸ ਟੈਸਟ ਕਾਰਡ ਜਾਂ ਸਿਲੈਕਸ਼ਨ ਲਿਸਟ ਦੀ ਕਾਪੀ ।
    4. ਐਸ.ਸੀ/ਬੀ.ਸੀ ਅਤੇ ਪੰਜਾਬ ਡੋਮੀਸਾਇਲ ਸਰਟੀਫਿਕੇਟ ।
  1. ਕਾਲਜ ਵਲੋਂ ਨਿਰਧਾਰਤ ਦਾਖਲਾ ਫਾਰਮ
  2. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਆਨ ਲਾਈਨ ਪੋਰਟਲ Collegeadmissions.gndu.ac.in ਤੇ ਰਜਿਸਟਰੇਸ਼ਨ ਕਰਨ ਉਪਰੰਤ ਪ੍ਰਿੰਟ ਆਉਟ ਕੀਤਾ ।
  3. ਜਨਮ ਮਿਤੀ ਸਰਟੀਫਿਕੇਟ (ਮੈਟ੍ਰਿਕ) ਦੀ ਤਸਦੀਕ ਸ਼ੁਦਾ ਨਕਲ।
    • ਬੀ.ਏ/ਬੀ.ਐਸ.ਸੀ/ਬੀ.ਕਾਮ/ਬੀ.ਸੀ.ਏ ਪਹਿਲਾ ਸਮੈਸਟਰ ਦੇ ਦਾਖਲੇ ਲਈ 10+2 ਪ੍ਰੀਖਿਆ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਨਕਲ ।
    • ਐਮ.ਏ ਪਹਿਲਾ ਸਮੈਸਟਰ ਦੇ ਦਾਖਲੇ ਲਈ ਬੀ.ਏ/ਬੀ.ਐਸ.ਸੀ/ਬੀ.ਕਾਮ ਦੇ ਸਾਰੇ ਸਮੈਸਟਰਾਂ ਦੀਆ ਨੰਬਰ ਕਾਰਡਾਂ ਦੀਆ ਤਸਦੀਕਸ਼ੁਦਾ ਨਕਲ ।
  4. ਜਿਸ ਸੰਸਥਾ ਤੋਂ ਯੋਗਤਾ ਪ੍ਰੀਖਿਆ/ਪੂਰਵਲਾ ਇਮਤਿਹਾਨ ਪਾਸ ਕੀਤਾ ਹੈ, ਦੇ ਮੁੱਖੀ ਵਲੋਂ ਜਾਰੀ ਚਰਿੱਤਰ ਸਰਟੀਫਿਕੇਟ ਦੀ ਤਸਦੀਕਸ਼ੁਦਾ ਨਕਲ ।
    • ਜਿਸ ਉਮੀਦਵਾਰ ਨੇ ਪੂਰਵਲੀ ਪ੍ਰੀਖਿਆ ਪ੍ਰਾਈਵੇਟ ਤੌਰ ਤੇ ਪਾਸ ਕੀਤੀ ਹੋਵੇ, ਨੂੰ ਪਿੰਡ ਦੇ ਸਰਪੰਚ/ਮੁਹੱਲੇ ਦੇ ਐਮ.ਸੀ ਵਲੋਂ ਜਾਰੀ ਆਪਣੇ ਚਾਲ ਚਲਣ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਨਕਲ ।
  5. ਪ੍ਰਾਰਥੀ ਵਲੋਂ ਆਪਣੇ ਬਲੱਡ ਗਰੁੱਪ ਸਬੰਧੀ ਸਰਟੀਫਿਕੇਟ ਲੈਬ/ਡਾਕਟਰ ਪਾਸੋੋਂ ਜਾਰੀ ਕਰਵਾ ਕੇ ਨੱਥੀ ਕਰਨ ਜਰੂਰੀ ਹੈ ।
  6. ਰਾਖਵੀ ਸੀਟ ਦਾ ਦਾਖਲਾ ਕਰਨ ਲਈ ਸਮੱਰਥ ਅਧਿਕਾਰੀ ਵਲੋਂ ਜਾਰੀ ਸਰਟੀਫਿਕੇਟ ਦੀ ਤਸਦੀਕਸ਼ੁਦਾ ਨਕਲ । ਨਕਲ ਨੱਥੀ ਨਾ ਹੋਣ ਦੀ ਸੂਰਤ ਵਿੱਚ ਫਾਰਮ ਜਨਰਲ ਕੈਟਾਗਿਰੀ ਵਿਚ ਹੀ ਵਿਚਾਰਿਆ ਜਾਵੇਗਾ।
  7. ਘਰ ਦਾ ਪਤਾ ਲਿਖਿਆ ਟਿਕਟ ਲੱਗਿਆ ਇੱਕ ਲਿਫਾਫਾ ( ਸਿਰਫ ਕੋਰਸ ਦੇ ਆਖਰੀ ਸਾਲ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਲਈ ) ।
  8. ਮਾਈਗ੍ਰੇਸ਼ਨ ਸਰਟੀਫਿਕੇਟ (ਮੂਲ ਰੂਪ ਵਿਚ ) ਦਾਖਲਾ ਮਿਲਣ ਉਪਰੰਤ 21 ਦਿਨਾਂ ਦੇ ਅੰਦਰ ਅੰਦਰ ਕਾਲਜ ਦਫਤਰ ਵਿੱਚ ਜਮ੍ਹਾ ਕਰਵਾਉਣਾ ਉਮੀਦਵਾਰ ਦੀ ਨਿੱਜੀ ਜਿੰਮਵਾਰੀ ਹੋਵੇਗੀ ।
  9. ਰਾਖਵੀਆ ਸ਼੍ਰੇਣੀਆ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਆਪਣੇ ਦਾਖਲਾ ਫਾਰਮ ਨਾਲ ਤਸਦੀਕਸ਼ੁਦਾ ਨਕਲਾਂ ਦੀਆ ਦੋ-ਦੋ ਕਾਪੀਆ(ਦੋ ਸੈੱਟ ) ਲਗਾਉਣ ।
  10. ਆਧਾਰ ਕਾਰਡ ।
  11. ਵਿਦਿਆਰਥੀਆ ਦਾ ਆਪਣਾ ਈਮੇਲ ਅਡਰੈਸ ਅਤੇ ਮੋਬਾਇਲ ਨੰਬਰ ਦਾਖਲਾ ਫਾਰਮ ਵਿੱਚ ਉਹੀ ਭਰਨ ਜੋ ਯੂਨੀਵਰਸਿਟੀ ਪੋਰਟਲ ਵਿੱਚ ਰਜਿਸਟ੍ਰੇਸ਼ਨ ਕਰਨ ਸਮੇਂ ਭਰਿਆ ਗਿਆ ਹੋਵੇ ।

ਐਮ. ਏ ਸਮੈਸਟਰਾਂ ਲਈ ਲਿਖਤੀ ਪੇਪਰਾਂ ਅਤੇ ਸੈਮੀਨਾਰਾਂ ਚੋ ਹਰ ਇੱਕ ਵਿੱਚ ਵੱਖ ਵੱਖ 25% ਜਾਂ ਸਮੂਹ ਲਿਖਤੀ ਪੇਪਰਾਂ ਅਤੇ ਸੈਮੀਨਾਰਾਂ ਦੇ ਕੁਲ ਜੋੜ ਦਾ 33% ।

ਨੋਟ:-    1. ਐਮ .ਏ ਦੀਆ ਜਮਾਤਾਂ ਦੇ ਕੁਲ ਅੰਕਾਂ ਦਾ 25% ਸੈਮੀਨਾਰਾਂ ਲਈ ਹੋਵੇਗਾ।

2. ਹਰ ਵਿਦਿਆਰਥੀ ਪੂਰੇ ਸ਼ੈਸ਼ਨ ਵਿੱਚ ਸੈਮੀਨਾਰਾਂ ਦੀਆ ਘੱਟ ਤੋਂ ਘੱਟ ਪੰਜ ਸਾਇਨਮੇਂਟਸ ਜ਼ਰੂਰ ਪੂਰੀਆ ਕਰੇਗਾ।

ਫੀਸਾਂ ਸਬੰਧੀ :- ਨਿਯਮਾਂ ਅਨੁਸਾਰ ਸਕੀਆ ਭੈਣਾਂ  ਅਤੇ ਸਕੇ ਭਰਾਵਾਂ ਦੀਆ ਫੀਸਾਂ ਵਿੱਚ ਰਿਆਇਤ ਦਿੱਤੀ ਜਾਂਦੀ ਹੈ (ਕੇਵਲ ਪੀ.ਟੀ.ਏ ਵਿਚੋਂ)  । ਅਦਾਇਗੀ  ਦਾਖਲੇ ਲਈ ਚੁਣੇ ਗਏ ਉਮੀਦਵਾਰਾਂ ਲਈ ਇੰਟਰਵਿਊ ਹੋਣ ਉਪਰੰਤ 24 ਘੰਟੇ ਦੇ ਅੰਦਰ ਅੰਦਰ ਫੰਡ ਅਤੇ ਫੀਸਾਂ ਜਮ੍ਹਾਂ ਕਰਵਾਉਣੀਆ ਜ਼ਰੂਰੀ ਹਨ, ਨਹੀਂ ਤਾਂ ਉਨ੍ਹਾਂ ਦੀ ਚੋਣ ਰੱਦ ਹੋ ਜਾਵੇਗੀ। ਫੀਸਾਂ ਅਤੇ ਫੰਡਾਂ ਦੀ ਅਦਾਇਗੀ ਨਿਯਤ ਸਮੇਂ ਤੇ ਕੀਤੀ ਜਾਵੇ, ਨਹੀਂ ਤਾਂ ਵਿਦਿਆਰਥੀਆ ਦਾ ਨਾਂ ਕੱਟ ਦਿੱਤਾ ਜਾਵੇਗਾ। ਦਾਖਲੇ ਸਮੇਂ ਵਿਦਿਆਰਥੀ ਨੇ ਫੀਸਾਂ ਮਈ ਤੋਂ ਅਕਤੂਬਰ ਤੱਕ ਅਦਾ ਕਰਨੀਆ ਹੁੰਦੀਆ ਹਨ । ਜਦੋਂ ਕਿ ਦੂਸਰੇ ਫੰਡ ਪੂਰੇ ਸਾਲ ਭਰ ਦੇ ਇੱਕ ਵਾਰੀ ਹੀ ਲਏ ਜਾਂਦੇ ਹਨ। ਅਗਲੇ ਛੇ ਮਹੀਨੇ ਦੀ ਫੀਸ ਜਨਵਰੀ ਵਿਚ ਲਈ ਜਾਂਦੀ ਹੈ।  ਜਦੋਂ ਤੱਕ ਕਲਾਸ ਦੀਆ ਫੀਸਾਂ/ਫੰਡਾਂ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਵਿਦਿਆਰਥੀ ਨੂੰ ਯੂਨੀਵਰਸਿਟੀ ਰੋਲ ਨੰਬਰ ਨਹੀਂ ਦਿੱਤਾ ਜਾਵੇਗਾ । ਲਾਇਬਰੇਰੀ ਦੀ ਜਮਾਨਤ, ਜੇਕਰ ਕਾਲਜ ਛੱਡਣ ਉਪਰੰਤ ਇੱਕ ਸਾਲ ਦੇ ਅੰਦਰ ਵਾਪਸ ਨਾਂ ਲਈ ਤਾਂ ਜਬਤ ਹੋ ਜਾਵੇਗੀ। ਆਪਣੀ ਸਹੂਲਤ ਲਈ ਵਿਦਿਆਰਥੀਆ ਨੂੰ ਚਾਹੀਦਾ ਹੈ ਕਿ ਉਹ ਫੀਸ ਜਮ੍ਹਾਂ ਕਰਵਾਉਣ ਵੇਲੇ ਖੁੱਲ੍ਹੇ ਪੈਸੇ/ਛੋਟੇ ਨੋਟ ਲੈ ਕੇ ਆਉਣ । ਕਾਂਉਟਰ ਛੱਡਣ ਤੋਂ ਪਹਿਲਾਂ ਵਿਦਿਆਰਥੀ ਹਰ ਤਰ੍ਹਾਂ ਦੀ ਅਦਾਇਗੀ ਦੀ ਰਸੀਦ ਪ੍ਰਾਪਤ ਕਰਨਾ ਯਕੀਨੀ ਬਣਾਉਣ ।

 

  1. ਕਲਾਸਾਂ ਵਿਚ ਹਾਜਰੀ
  • ਹਰ ਵਿਦਿਆਰਥੀ ਲਈ ਹਰ ਵਿਸ਼ੇ/ਪੇਪਰ( ਲਿਖਤੀ ਤੇ ਪ੍ਰੈਕਟੀਕਲ ਵਿਚ ਵੱਖ –ਵੱਖ) ਘੱਟ ਤੋਂ ਗੱਟ 75%  ਹਾਜ਼ਰੀਆ ਦੀ ਸ਼ਰਤ ਲਾਜ਼ਮੀ ਹੈ।
  • ਸਾਰੀਆ ਕਲਾਸਾਂ ਦੇ ਵਿਦਿਆਰਥੀਆ ਲਈ ਹਰ ਮਜ਼ਮੂਨ ਵਿਚੋਂ ਅਲੱਗ-ਅਲੱਗ ਕੁੱਲ ਲੈਕਚਰਾਂ ਦੇ 75 ਪ੍ਰਤੀਸ਼ਤ ਲੈਕਚਰ ਲਾਉਣੇ ਜ਼ਰੂਰੀ ਹਨ।
  • ਜੇ ਕੋਈ ਵਿਦਿਆਰਥੀ ਵਿਸ਼ਾ ਬਦਲਦਾ ਹੈ ਤਾਂ ਉਸ ਨੂੰ ਛੱਡੇ ਗਏ ਵਿਸ਼ੇ ਦੇ ਲੈਕਚਰਾਂ ਦਾ ਲਾਭ ਨਹੀਂ ਦਿੱਤਾ ਜਾਵੇਗਾ।
  • ਜੇ ਕੋਈ ਵਿਦਿਆਰਥੀ ਨਤੀਜਾ ਲੇਟ ਨਿਕਲਣ ਕਰਕੇ ਕਾਲਜ ਵਿੱਚ ਲੇਟ ਦਾਖਲ ਹੁੰਦਾ ਹੈ ਤਾਂ ਉਸ ਦੀਆ ਹਾਜ਼ਰੀਆ ਦੀ ਗਿਣਤੀ ਕਲਜ ਵਿਚ ਉਸ ਦੇ ਦਾਖਲੇ ਦੀ ਮਿਤੀ ਤੋਂ ਕੀਤੀ ਜਾਵੇਗੀ ।
  • ਕਿਸੇ ਵੀ ਕਿਸਮ ਦੀ ਕੋਈ ਛੁੱਟੀ (ਸਮੇਤ ਬਿਮਾਰੀ ਦੀ ਛੁੱਟੀ ਦੇ) ਲੈਕਚਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਸਹਾਈ ਨਹੀਂ ਹੋਵੇਗੀ।
  • ਐਨ.ਸੀ.ਸੀ ਲੈਣ ਵਾਲੇ ਵਿਦਿਆਰਥੀਆ ਲਈ ਕੁੱਲ ਪਰੇਡਾਂ 80 ਪ੍ਰਤੀਸ਼ਤ ਹਾਜ਼ਰੀ ਜ਼ਰੂਰੀ ਹੈ। ਇਸ ਤੋਂ ਬਿਨਾਂ ਉਹ ‘ ਬੀ’ ਅਤੇ ‘ ‘ਸੀ’ ਸਰਟੀਫਿਕੇਟ ਦੀਆ ਪ੍ਰੀਖਿਆਵਾਂ ਨਹੀਂ ਦੇ ਸਕਦੇ ।
  • ਦੂਜੇ, ਚੌਥੇ ਅਤੇ ਛੇਵੇਂ ਸਮੈਸਟਰ ਦੀਆਂ ਕਲਾਸਾਂ ਸਰਦੀ ਦੀਆ ਛੁੱਟੀਆ ਤੋਂ ਬਾਅਦ ਕਾਲਜ ਖੁੱਲਣ ਤੇ ਸ਼ੁਰੂ ਹੋ ਜਾਂਦੀਆ ਹਨ ਭਾਵੇਂ ਪਿਛਲੇ ਸਮੈਸਟਰ ਦਾ ਨਤੀਜ ਨਾ ਆਇਆ ਹੋਵੇ। ਕੇਵਲ ਉਹ ਵਿਦਿਆਰਥੀ ਜਿਹਨਂ ਦੀ ਪਹਿਲੇ ਸੈਮਸਟਰ ਦੀ ਕੰਪਾਰਟਮੈਟ ਹੈ। ਉਹਨਾਂ ਨੂੰ ਛੇਵੇਂ ਸਮੈਸਟਰ ਵਿਚ ਬੈਠਣ ਦੀ ਆਗਿਆ ਪਹਿਲੇ ਸਮੈਸਟਰ ਦੀ ਕੰਪਾਰਮੈਂਟ ਪਾਸ ਕਰਨ ਤੋਂ ਬਾਅਦ ਹੀ ਮਿਲੇਗੀ।
  • ਵਿਦਿਆਰਥੀਆ ਦਾ ਯੂਨੀਵਰਸਿਟੀ ਨੂੰ ਦਾਖਲਾ ਅਰਜੀ ਤੌਰਤੇ (ਪ੍ਰੋਵੀਜਨਲ) ਭੇਜਿਆ ਜਾਂਦਾ ਹਾ। ਕੇਵਲ ਉਨ੍ਹ੍ ਵਿਦਿਆਰਥੀਆ ਨੂੰ ਯੂਨੀਵਰਸਿਟੀ ਇਮਤਿਹਾਨ ਵਿੱਚ ਬੈਠਣ ਦੀ ਆਗਿਆ ਹੋਵੇਗੀ ਜੋ ਉਪਰੋਕਤ ਲਿਖੀਆ ਸ਼ਰਤਾਂ ਪੂਰੀਆ ਕਰਨਗੇ ।

2. ਕਾਲਜ ਦਾ ਛੱਡਣਾ

  • ਜੇ ਕੋਈ ਵਿਦਿਆਰਥੀ ਕਾਲਜ ਛੱਡਣਾ ਚਾਹੁੰਦਾ ਹੋਵੇ ਤਾ ਉਹ ਪ੍ਰਿੰਸੀਪਲ ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰੇ। ਅਰਜੀ ਉਪਰ ਪਿਤਾ/ਸਰਪ੍ਰਸਤ ਦੇ ਦਸਤਖਤ ਹੋਣੇ ਜ਼ਰੂਰੀ ਹਨ।
  • ਕਾਲਜ ਛੱਡਣ ਤੋਂ ਪਹਿਲਾਂ ਫੀਸਾਂ, ਚੰਦੇ ਅਤੇ ਜੁਰਮਾਨੇ ਦੀ ਅਦਾਇਗੀ ਜਰੂਰੀ ਹੋਵੇਗੀ। ਵਿਦਿਆਰਥੀ ਲਈ ਲਾਇਬ੍ਰੇਰੀ ਦੀਆ ਕਿਤਾਬਾਂ ਅਤੇ ਕਾਲਜ ਦੀ ਹਰ ਇੱਕ ਵਸਤੂ ਤੋਂ ਮੁਕਤ ਹੋਣ ਜਰੂਰੀ ਹੋਵੇਗਾ। ਅਜਿਹਾ ਨਾ ਹੋਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਹੋਵੇਗੀ।

ਜਿਨ੍ਹਾਂ ਚਿਰ ਪ੍ਰਿੰਸੀਪਲ ਵਲੋਂ ਵਿਦਿਆਰਥੀ ਦੇ ਨਾਮ ਕੱਟਣ ਦੇ ਲਿਖਤੀ ਹੁਕਮ ਜਾਰੀ ਨਹੀਂ ਹੋ ਜਾਂਦੇ , ਉਨਾਂ ਚਿਰ ਫੀਸ, ਚੰਦੇ ਅਤੇ ਜੁਰਮਾਨੇ ਭਰਨੇ ਹੀ ਪੈਣਗੇ ।

3. ਜ਼ਰੂਰੀ ਨੋਟ

  • ਇਹ ਪ੍ਰਾਸਪੈਕਟਸ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਹੈ । ਪ੍ਰਿੰਸੀਪਲ ਸਰਕਾਰੀ ਕਾਲਜ, ਗੁਰਦਾਸਪੁਰ ਨੂੰ ਬਿਨ੍ਹਾਂ ਕਿਸੇ ਸੂਚਨਾਂ ਦੇ ਨਿਯਮਾਂ ਵਿੱਚ ਤਬਦੀਲੀ ਕਰਨ ਦਾ ਪੂਰਨ ਅਧਿਕਾਰ ਹੈ।
  • ਦਾਖਲੇ ਦਾ ਹੱਕ ਪ੍ਰਿੰਸੀਪਲ ਕੋਲ ਰਾਖਵਾ ਹੈ। ਕਿਸੇ ਵੀ ਵਿਦਿਆਰਥੀ ਨੂੰ ਬਿਨ੍ਹਾਂ ਕੋਈ ਕਾਰਨ ਦੱਸੇ ਦਾਖਲਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ।
  • ਜਮ੍ਹਾਂ ਕਰਵਾਈ ਗਈ ਫੀਸ ਕਿਸੇ ਵੀ ਹਾਲਤ ਵਿੱਚ ਵਾਪਿਸ ਨਹੀਂ ਹੋਵੇਗੀ।

4. ਮਜ਼ਮੂਨਾਂ ਦਾ ਬਦਲਣਾ

ਵਿਦਿਆਰਥੀਆ ਨੂੰ ਕੇਵਲ ਉਹ ਵਿਸ਼ੇ ਹੀ ਪੜ੍ਹਨੇ ਪੈਣਗੇ ਜਿਹੜੇ ਕਾਲਜ ਵਿੱਚ ਚਲਾਏ ਜਾ ਰਹੇ ਵਿਸ਼ਾ-ਸਮੂਹ ਅਨੁਸਾਰ ਹੋਣਗੇ । ਇਨ੍ਹਾਂ ਵਿਸ਼ਿਆ ਵਿੱਚ ਪਰਿਵਰਨ ਦੀ ਆਗਿਆ ਨਹੀਂ ਹੋਵੇਗੀ। ਬੀ.ਏ. ਭਾਗ ਪਹਿਲਾਂ ਦੇ ਵਿਦਿਆਰਥੀਆ ਨੂੰ ਕੇਵਲ ਵਿਸ਼ੇਸ਼ ਸ਼ਰਤਾ ਵਿੱਚ ਪ੍ਰਿੰਸੀਪਲ ਦੀ ਆਗਿਆ ਅਨੁਸਾਰ ਹੀ ( ਜਦੋਂ ਕਲੈਸ਼ ਹੋਵੇ ਜਾਂ ਕਿਸੇ ਵਿਸ਼ੇ ਵਿੱਚ ਸੰਖਿਆ ਘੱਟ ਹੋਵੇ) ਸੈਸ਼ਨ ਸ਼ੁਰੂ ਹੋਣ ਤੋਂ 15 ਦਿਨਾਂ ਦੇ ਅੰਦਰ ਅੰਦਰ ਵਿਸ਼ਾ ਬਦਲਣ ਲਈ ਆਗਿਆ ਮਿਲ ਸਕਦੀ ਹੈ। ਇਸ ਸਬੰਧੀ ਫਾਰਮ ਦਫਤਰ ਵਿੱਚ ਉਪਲੱਬਧ ਹਨ। ਇਨ੍ਹਾਂ ਫਾਰਮਾਂ ਨੂੰ ਭਰ ਕੇ ਦਫਤਰ ਵਿੱਚ ਦਿੱਤੇ ਜਾਣ ਉਪਰੰਤ ਹੀ ਵਿਸ਼ਾ ਤਬਦੀਲ ਕੀਤਾ ਜਾਵੇਗਾ। ਫਿਰ ਵੀ ਵਿਸ਼ਾ ਤਬਦੀਲ ਤਾਂ ਹੀ ਕੀਤਾ ਜਾਵੇਗਾ ਜੇਕਰ ਲੋੜੀਂਦੇ ਵਿਸ਼ੇ ਵਿਚ ਸੀਟਾਂ ਹੋਣ ਅਤੇ ਵਿਸ਼ਾ ਸੰਯੋਜਨ ਸਹੀ ਹੋਵੇ।

5. ਪੀ.ਟੀ.ਏ

ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਕਾਲਜ ਵਿੱਚ ਮਾਪੇ-ਅਧਿਆਪਕ ਸਭਾ (ਪੀ.ਟੀ.ਏ) ਕਾਇਮ ਕੀਤੀ ਗਈ ਹੈ, ਜਿਸਦੇ ਮੈਂਬਰ ਸਾਰੇ ਮਾਪੇ ਅਤੇ ਅਧਿਆਪਕ ਹੁੰਦੇ ਹਨ। ਇਸਦਾ ਉਦੇਸ਼ ਕਾਲਜ ਦੀ ਬਿਹਤਰੀ ਲਈ ਕੰਮ ਕਰਨਾ ਅਤੇ ਵਿਦਿਆਰਥੀਆ ਲਈ ਵੱਧ ਤੋਂ ਵੱਧ ਵਿਦਿਅਕ ਅਤੇ ਹੋਰ ਸਹੂਲਤਾਂ ਉਪਲੱਬਧ ਕਰਵਾਉਣਾ ਹੈ। ਇਨ੍ਹਾਂ ਉਦੇਸ਼ਾ ਦੀ ਪੂਰਤੀ ਲਈ ਸਾਰੇ ਮਾਪੇ ਅਤੇ ਅਧਿਆਪਕ ਸਮੇਂ ਸਮੇਂ ਤੇ ਮਾਇਕ ਯੋਗਦਾਨ ਪਾਉਂਦੇ ਹਨ।

6. ਕਾਲਜ ਯੂਨੀਫਾਰਮ

  • ਲੜਕੀਆ ਲਈ ਕਾਲਜ ਵਿੱਚ ਨਿਰਧਾਰਿਤ ਯੂਨੀਫਾਰਮ ਪਹਿਨ ਕੇ ਆਉਣਾ ਜ਼ਰੂਰੀ ਹੈ। ਯੂਨੀਫਾਰਮ ਵਿੱਚ ਗੁਲਾਬੀ ਰੰਗ ਦੀ ਕਮੀਜ਼, ਸਫੈਦ ਸਲਵਾਰ ਅਤੇ ਸਫੈਦ ਦੁਪੱਟਾ ਲੈਣਾ ਹੈ। ਸਰਦੀਆ ਵਿੱਚ ਕਾਲਾ ਸਵੈਟਰ ਪਾਉਣਾ ਹੈ। ਬੁੱਧਵਾਰ ਅਤੇ ਸ਼ਨੀਵਾਰ ਇਸ ਪਾਬੰਧੀ ਤੋਂ ਛੋਟ ਹੋਵੇਗੀ।
  • ਸਿੱਖ ਵਿਦਿਆਰਥੀ ਲਈ ਕਾਲਜ ਵਿੱਚ ਪੱਗੜੀ ਸਜਾ ਕੇ ਆਉਣਾ ਜ਼ਰੂਰੀ ਹੈ। ਪਟਕਾ ਬੰਨ ਕੇ ਕਾਲਜ ਵਿੱਚ ਆਉਣ ਦੀ ਸਖਤ ਮਨਾਹੀ ਹੈ । ਸ਼ਾਮ ਨੂੰ ਖੇਡ ਦੇ ਮੈਦਾਨ ਵਿਚ ਆਉਣ ਵਾਲੇ ਵਿਦਿਆਰਥੀ ਪਟਕਾ ਬੰਨ ਕੇ ਆ ਸਕਦੇ ਹਨ।

7. ਟਿਊਟੋਰੀਅਲ

ਵਿਦਿਆਰਥੀਆ ਅਤੇ ਅਧਿਆਪਕਾਂ ਵਿੱਚ ਨਜ਼ਦੀਕੀ ਸੰਪਰਕ ਬਣਾਉਣ ਲਈ  ਟਿਊਟੋਰੀਅਲ ਗਰੁੱਪ ਲਗਾਏ ਜਾਂਦੇ ਹਨ, ਜਿਸ ਦੀਆ ਮੀਟਿੰਗਾਂ ਸਾਰਾ ਸਾਲ ਲਗਾਤਾਰ ਹੁੰਦੀਆ ਰਹਿੰਦੀਆ ਹਨ। ਵਿਦਿਆਰਥੀਆ ਦਾ ਇਸ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ।

8. ਕਾਲਜ-ਕੌਂਸਲ

ਕਾਲਜ ਵਿੱਚ ਅਕਾਦਮਿਕ ਅਤੇ ਅਨੁਸ਼ਾਸ਼ਨ ਸਬੰਧੀ ਮਸਲਿਆ ਤੇ ਵਿਚਾਰ ਕਰਨ ਅਤੇ ਨੀਤੀ-ਨਿਰਧਾਰਨ ਲਈ ਕਾਲਜ-ਕੌਂਸਲ ਹੈ, ਜਿਸ ਵਿੱਚ ਪ੍ਰਿੰਸੀਪਲ ਅਤੇ ਪੰਜ ਸੀਨੀਅਰ ਸਟਾਫ ਮੈਂਬਰ ਸ਼ਾਮਲ ਹਨ । ਇਸ ਕੌਂਸਲ ਦਾ ਹਰ ਫੈਸਲਾ ਅਧਿਆਪਕਾਂ ਅਤੇ ਵਿਦਿਆਰਥੀਆ ਲਈ ਅੰਤਿਮ ਅਤੇ ਪੱਕਾ ਹੋਵੇਗਾ।

9. ਐਲੂਮਨੀ ਐਸੋਸੀਏਸ਼ਨ

ਕਾਲਜ ਵਿੱਚ ਸਾਬਕਾ ਵਿਦਿਆਰਥੀਆ ਦੀ ਇੱਕ ਐਸੋਸੀਏਸ਼ਨ ਹੈ ਜੋ ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆ ਦੀ ਭਲਾਈ ਲਈ ਕੰਮ ਕਰਦੀ ਹੈ। ਲੋੜਵੰਦ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆ ਨੂੰ ਮਾਇਕ ਸਹਾਇਤਾ, ਕਿਤਾਬਾਂ, ਵਰਦੀਆ ਅਤੇ ਵਜੀਫੇ ਦੀ ਸਹੂਲਤ ਦਿੰਦੀ ਹੈ।

10. ਸਾਹਿਤ ਸਭਾਵਾ

ਪੰਜਾਬੀ, ਹਿੰਦੀ, ਅੰਗਰੇਜੀ, ਭੂਗੋਲ, ਅਰਥ ਸ਼ਾਸਤਰ ਅਤੇ ਸਾਇੰਸ ਦੇ ਵਿਸ਼ਿਆ ਨਾਲ ਸਬੰਧਤ ਸਭਾਵਾਂ ਕਾਲਜ ਵਿੱਚ ਕਿਰਿਆਸ਼ੀਲ ਹਨ, ਜਿਹੜੀਆ ਕਿ ਵਿਦਿਆਰਥੀਆ ਵਿਚ ਛੁਪੀ ਪ੍ਰਤਿਭਾ ਨੂੰ ਰੂਪਮਾਨ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀਆ ਹਨ।

11. ਕਾਲਜ ਮੈਗਜੀਨ “ਗੁਰਦਾਸ”

ਵਿਦਿਆਰਥੀਆ ਵਿੱਚ ਰਚਨਾਤਮਕ ਰੁਚੀਆ ਨੂੰ ਉਤਸਾਹਿਤ ਕਰਨ ਲਈ ਹਰ ਸਾਲ “ਗੁਰਦਾਸ” ਨਾਮ ਹੇਠ ਮੈਗਜੀਨ ਪ੍ਰਕਾਸ਼ਤ ਕੀਤਾ ਜਾਂਦਾ ਹੈ। ਜਿਸ ਵਿੱਚ ਪਲੈਨਿੰਗ ਫੋਰਮ ਸਮੇਤ ਪੰਜਾਬੀ, ਹਿੰਦੀ, ਅੰਗਰੇਜੀ, ਸੰਸਕ੍ਰਿਤ ਅਤੇ ਸਾਇੰਸ ਸੈਕਸ਼ਨ ਹੁੰਦੇ ਹਨ। ਹਰ ਸੈਕਸ਼ਨ ਦਾ ਕੰਮ ਇੱਕ ਪ੍ਰੋਫੈਸਰ ਸੰਪਾਦਕ ਦੇਖਦਾ ਹੈ, ਜੋ ਆਪਣੀ ਸਹਾਇਤਾ ਲਈ ਲਿਖਤੀ ਟੈਸਟ ਰਾਹੀਂ ਵਿਦਿਆਰਥੀ ਸੰਪਾਦਕ ਦੀ ਚੋਣ ਕਰਦਾ ਹੈ। ਸਮੁੱਚੇ ਤੌਰ ਤੇ ਮੁੱਖ ਸੰਪਾਦਕ ਮੈਗਜੀਨ ਦਿ ਤਿਆਰੀ ਲਈ ਸੇਧ ਦਿੰਦਾ ਹੈ।

12. ਲਾਇਬਰੇਰੀ

ਇਸ ਕਾਲਜ ਦੀ ਲਾਇਬਰੇਰੀ ਵਿੱਚ ਲਗਭਗ 60,000 ਪੁਸਤਕਾਂ ਹਨ। ਰੀਡਿੰਗ ਰੂਮ ਵਿੱਚ  ਦੈਨਿਕ ਅਖਬਾਰ ਅਤੇ ਰਸਾਲੇ ਆਉਂਦੇ ਹਨ। ਲੜਕੇ ਅਤੇ ਲੜਕੀਆ ਲਈ ਅਲੱਗ ਅਲੱਗ ਰੂਮ ਦੀ ਵਿਵਸਥਾ ਹੈ।

ਲਾਇਬਰੇਰੀ ਸਬੰਧੀ ਵਿਸ਼ੇਸ਼ ਹਦਾਇਤਾ / ਨਿਯਮ ਹੇਠ ਅਨੁਸਾਰ ਹਨ ।

1. ਵੱਖ ਵੱਖ ਕਲਾਸਾਂ ਲਈ ਲਾਇਬਰੇਰੀ ਵਿਚੋਂ ਕਿਤਾਬਾਂ  ਕਢਾਉਣ ਦੀ ਗਿਣਤੀ :-

ਡਿਗਰੀ ਕਲਾਸਾਂ 3 ਕਿਤਾਬਾਂ
ਆਨਰਜ਼ 4 ਕਿਤਾਬਾਂ
ਐਮ.ਏ 4 ਕਿਤਾਬਾਂ

2. ਹਰ ਵਿਦਿਆਰਥੀ 14 ਦਿਨਾਂ ਲਈ ਕਿਤਾਬ ਰੱਖ ਸਕਦਾ ਹੈ। ਵਾਪਸੀ ਵਿੱਚ ਦੇਰੀ ਕਰਕੇ ਜੁਰਮਾਨਾ 50 ਪੈਸੇ ਪ੍ਰਤੀ ਪੁਸਤਕ ਪ੍ਰਤੀ ਦਿਨ ਦੇ ਹਿਸਾਬ ਨਾਲ ਲਿਆ ਜਾਵੇਗਾ । ਇਸ ਵਿੱਚ ਲੰਮੀ ਛੁੱਟੀਆ ਨੂੰ ਛੱਡ ਕੇ ਐਤਵਾਰ ਅਤੇ ਛੁੱਟੀਆ ਦਾ ਜੁਰਮਾਨਾ ਲਿਆ ਜਾਵੇਗਾ।

3. ਜੇਕਰ ਕੋਈ ਵਿਅਕਤੀ ਕਿਤਾਬ ਤੇ ਕੁੱਝ ਲਿਖਦਾ ਹੈ  ਜਾਂ ਕਿਸੇ ਤਰ੍ਹਾਂ ਖਰਾਬ ਕਰਦਾ ਹੈ, ਤਾਂ ਉਸਨੂੰ  ਉਸ ਕਿਤਾਬ ਦੀ ਕੀਮਤ ਦੇਣੀ ਪਵੇਗੀ।

4. ਵਿਸ਼ੇਸ਼ ਰੂਪ ਵਿੱਚ ਰਾਖਵੀਆ ਪੁਸਤਕਾਂ ਲਾਇਬਰੇਰੀ ਤੋਂ ਬਾਹਰ ਨਹੀਂ ਜਾਣਗੀਆ ।

5. ਲਾਇਬਰੇਰੀਅਨ ਸਾਹਿਬ ਵਲੋਂ ਸੂਚਨਾ ਮਿਲਣ ਤੇ ਪੁਸਤਕਾਂ ਤਰੁੰਤ ਵਾਪਸ ਕਰਨੀਆ ਹੋਣਗੀਆ ।

6. ਕਿਤਾਬ ਗੁਆਚਣ ਦੀ ਸੂਰਤ ਵਿੱਚ ਅਗਰ  ਮਾਰਕੀਟ ਵਿਚੋਂ  ਕਿਤਾਬ ਨਾ ਮਿਲਦੀ ਹੋੇਵੇ ਤਾਂ ਪ੍ਰਿੰਸੀਪਲ ਸਾਹਿਬ ਕੀਮਤ ਤੋਂ ਇਲਾਵਾ ਜੁਰਮਾਨਾ ਵੀ ਪਾ ਸਕਦੇ ਹਨ ।

7. ਲਾਇਬਰੇਰੀ ਸਕਿਉਰਟੀ ਕਾਲਜ ਛੱਡਣ ਦੇ ਇੱਕ ਸਾਲ ਦੇ ਅੰਦਰ ਅੰਦਰ ਕਢਵਾਈ ਜਾ ਸਕਦੀ ਹੈ।

13. ਬੁੱਕ ਬੈਂਕ 

ਲੋੜਵੰਦ ਵਿਦਿਆਰਥੀਆ ਨੂੰ  ਸਾਲ ਭਰ ਲਈ ਬੁੱਕ ਬੈਂਕ ਵਿਚੋਂ  ਪੁਸਤਕਾਂ ਦਿੱਤੀਆ ਜਾਂਦੀਆ ਹਨ । ਪੁਸਤਕਾਂ ਲੈਣ ਲਈ ਅਰਜ਼ੀ ਨਿਸਚਿਤ ਫਾਰਮ ਉੱਤੇ, ਜਿਹੜਾ ਲਾਇਬਰੇਰੀ ਵਿਚੋਂ ਲਿਆ ਜਾ ਸਕਦਾ ਹੈ, ਅਕਾਦਮਿਕ  ਵਰ੍ਹੇ ਦੇ ਸ਼ੁਰੂ ਦੇ ਵਿੱਚ  ਲਾਇਬਰੇਰੀ ਵਿੱਚ ਦੇ  ਦੇਣੀ ਚਾਹੀਦੀ ਹੈ। ਬੁੱਕ ਬੈਂਕ ਤੋਂ ਲਈਆ ਪੁਸਤਕਾਂ ਸਾਲਾਨਾ ਪ੍ਰੀਖਿਆ ਤੋਂ ਬਾਅਦ ਵਾਪਸ ਕਰਨੀਆ ਜ਼ਰੂਰੀ ਹਨ। ਇਹ ਬੁੱਕ ਬੈਂਕ ਰੂਸਾ ਸਕੀਮ ਦੇ ਕੰਪੋਨੈਂਟ ਇਕਵਿਟੀ ਇਨੀਸ਼ੀਏਟਿਵ ਅਧੀਨ ਸ਼ੁਰੂ ਕੀਤਾ ਗਿਆ ਹੈ। ਬੁੱਕ ਬੈਂਕ ਨਾਲ ਸਬੰਧਤ ਕਿਸੇ ਕਿਸਮ ਦੀ ਜਾਣਕਾਰੀ ਲਈ ਵਿਦਿਆਰਥੀ ਬੁੱਕ ਬੈਂਕ ਦੇ ਇੰਚਾਰਜ ਪ੍ਰੋ: ਫੂਲਾਂ ਅੱਤਰੀ ਨਾਲ ਸੰਪਰਕ ਕਰ ਸਕਦੇ ਹਨ।

14. ਐਡਜੁਸੈੱਟ ਲੈਬ

ISRO ਦੀ ਮਦਦ ਨਾਲ ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਵਿਦਿਆਰਥੀਆ ਨੂੰ ਸੈਟੇਲਾਈਟ ਰਾਹੀਂ ਸਿੱਖਿਿਆ ਦੇਣ ਲਈ ਐਡਜੁਸੈਟ ਲੈਬ ਬਣਾਈ ਗਈ ਹੈ ।

15. ਕੈਰੀਅਰ ਗਾਈਡੈਂਸ ਅਤੇ ਕਾਉਂਸਲ ਸੈੱਲ

ਵਿਦਿਆਰਥੀਆ ਦੀ ਰਹਿਨੁਮਾਈ ਕਰਨ ਲਈ ਯੂ.ਜੀ.ਸੀ ਦੀ ਮਦਦ ਨਾਲ ਕਾਲਜ ਵਿੱਚ ਇਹ ਸੈੱਲ ਸਥਾਪਿਤ ਕੀਤਾ ਗਿਆ ਹੈ। ਇਸ ਵਿੱਚ ਯੋਗ ਅਤੇ ਲੋੜਵੰਦ ਵਿਦਿਆਰਥੀਆ ਨੂੰ ਉਹਨਾਂ ਦੀ ਰੁੱਚੀ ਅਤੇ ਸਮੱਰਥਾ ਅਨੁਸਾਰ  ਵੱਖ ਵੱਖ ਅਦਾਰਿਆ ਵਿੱਚ ਉਪਲਬੱਧ ਨੌਕਰੀਆ ਬਾਰੇ  ਜਾਣਕਾਰੀ ਦਿੱਤੀ ਜਾਂਦੀ ਹੈ। ਵੱਖ ਵੱਖ ਪ੍ਰਤੀਯੋਗਤਾਵਾਂ ਵਿੱਚ ਭਾਗ  ਲੈਣ ਲਈ ਇਸ ਸੈੱਲ ਵਿੱਚ ਕਈ ਤਰ੍ਹਾਂ ਦੇ ਰਸਾਲੇ ਅਤੇ ਕਿਤਾਬਾਂ ਉਪਲੱਬਧ ਹਨ ਤਾਂ ਜੋ ਵਿਦਿਆਰਥੀਆ ਦੇ ਅੰਦਰ  ਉਹਨਾਂ ਦੀ ਰੁਚੀ ਅਨੁਸਾਰ ਲੋੜੀਂਦੀ ਸਕਿੱਲ ਪੈਦਾ ਕੀਤਾ ਜਾ ਸਕੇ ।

16. ਐਨ.ਸੀ.ਸੀ

ਲੜਕੇ ਅਤੇ ਲੜਕੀਆ ਦੀ ਐਨ.ਸੀ.ਸੀ ਦੇ ਇੰਚਾਰਜ ਪ੍ਰੋ: ਬਲਜੀਤ ਸਿੰਘ ਹਨ। ਐਨ.ਸੀ.ਸੀ ਰੱਖਣ ਦੇ ਚਾਹਵਾਨ ਵਿਦਿਆਰਥੀ ਉਹਨਾਂ ਨਾਲ  ਸੰਪਰਕ ਕਾਇਮ ਕਰ ਸਕਦੇ ਹਨ।

17. ਐਨ.ਐਸ.ਐਸ

ਵਿਦਿਆਰਥੀਆ ਵਿੱਚ ਸਮਾਜ ਸੇਵਾ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਵਿੱਚ ਐਨ.ਐਸ.ਐਸ ਦੇ ਤਿੰਨ ਯੂਨਿਟ ਸਥਾਪਿਤ ਕੀਤੇ ਗਏ ਹਨ। ਚਾਹਵਾਨ ਲੜਕੇ ਅਤੇ ਲੜਕੀਆ ਯੂਨਿਟ ਇੰਚਾਰਜ ਪ੍ਰੋ: ਕੇ.ਕੇ ਮਲਹੋਤਰਾ ਅਤੇ ਪ੍ਰੋ: ਚੇਤਨਾ ਬਜਾਜ ਨਾਲ ਸੰਪਰਕ ਕਰ ਸਕਦੇ ਹਨ।

18. ਸੱਭਿਆਚਾਰਕ ਸਰਗਰਮੀਆ  ਅਤੇ ਯੁਵਕ ਭਲਾਈ

  1.  ਵਿਦਿਆਰਥੀਆ ਅੰਦਰ ਸਾਹਿਤਕ ਅਤੇ ਸਭਿਆਚਾਰਕ ਰੁਚੀਆ ਪੈਦਾ  ਕਰਨ ਹਿੱਤ ਕਾਲਜ ਵਿੱਚ  ਯੁਵਕ ਭਲਾਈ  ਵਿਭਾਗ ਸਰਗਰਮ ਹੈ।
  2.  ਇਸ ਦੀ ਨਿਗਰਾਨੀ ਹੇਠ ਵਿਦਿਆਰਥੀ  ਹੇਠ ਲਿਖੀਆ ਗਤੀਵਿਧੀਆ ਵਿੱਚ ਭਾਗ ਲੈ ਸਕਦੇ ਹਨ:-

ੳ. ਭਿੰਨ ਭਿੰਨ ਖੇਤਰਾਂ ਵਿੱਚ ਅੰਤਰ ਕਾਲਜ ਮੁਕਾਬਲੇ ।

ਅ. ਯੂਨੀਵਰਸਿਟੀ ਅਤੇ ਸਿੱਖਿਆ ਵਿਭਾਗ ਕਰਵਾਏ ਜਾਣ  ਵਾਲੇ ਯੁਵਕ ਮੇਲੇ ।

ੲ.  ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ।

ਸ.  ਹਾਈਕਿੰਗ,ਟਰੈਕਿੰਗ ਕੈਂਪ ।

3. ਉਪਰੋਕਤ ਗਤੀਵਿਧੀਆ ਦੇ ਜੇੇਤੂ ਵਿਦਿਆਰਥੀਆ ਨੂੰ ਵੱਖ ਵੱਖ ਵਿਦਿਅਕ ਸੰਸਥਾਵਾਂ  ਵਿੱਚ ਦਾਖਲੇ  ਅਤੇ ਨੌਕਰੀ ਸਮੇਂ ਲਾਭ            ਮਿਲਦਾ ਹੈ ।

4. ਇਸ ਵਿਭਾਗ ਵਲੋਂ ਵਿਦਿਅਕ ਟੂਰ ਵੀ ਲਗਾਏ  ਜਾਂਦੇ  ਹਨ।

5.  ਹਰ ਸਾਲ ਸਭਿਆਚਾਰਕ ਖੇਤਰ ਦੇ ਪ੍ਰਤਿਭਾਵਾਨ 4 ਵਿਦਿਆਰਥੀਆ ਨੂੰ 200/- ਰੁੱਪਏ  ਪ੍ਰਤੀ ਮਹੀਨਾ  ਪੂਰੇ ਸਾਲ ਲਈ                  ਵਜ਼ੀਫਾ ਦਿੱਤਾ ਜਾਂਦਾ ਹੈ।

19. ਸ਼ਨਾਖਤੀ ਕਾਰਡ

  1.  ਕਾਲਜ ਵਲੋਂ ਹਰ ਵਿਦਿਆਰਥੀ ਨੂੰ ਫੋਟੋ ਲੱਗਿਆ ਸ਼ਨਾਖਤੀ ਕਾਰਡ ਦਿੱਤਾ ਜਾਂਦਾ ਹੈ।
  2.  ਵਿਦਿਆਰਥੀ ਸ਼ਨਾਖਤੀ ਕਾਰਡ ਨਾਲ ਹੀ ਕਾਲਜ ਕੈਂਪਸ ਵਿੱਚ ਦਾਖਲ ਹੋ ਸਕਦੇ ਹਨ।
  3. ਕਾਲਜ ਸਟਾਫ ਦਾ ਕੋਈ ਵੀ ਮੈਂਬਰ ਵਿਦਿਆਰਥੀਆ ਨੂੰ ਕਿਸੇ ਵੀ ਸਮੇਂ ਸ਼ਨਾਖਤੀ ਕਾਰਡ ਦਿਖਾਉਣ ਲਈ ਕਹਿ ਸਕਦਾ ਹੈ।
  4. ਸ਼ਨਾਖਤੀ ਕਾਰਡ ਦੀ ਅਣਹੋਂਦ ਕਾਰਨ ਵਿਦਿਆਰਥੀਆ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾ ਸਕਦੀ ਹੈ।
  5. ਡੁਪਲੀਕੇਟ ਸ਼ਨਾਖਤੀ ਕਾਰਡ, ਪਹਿਲਾਂ ਕਾਰਡ ਗੁੰਮ ਹੋਣ ਦੀ ਐਫ.ਆਈ.ਆਰ ਪੁਲਿਸ ਸਟੇਸ਼ਨ ਵਿੱਚ ਦਰਜ ਕਰਾਉਣ ਉਪਰੰਤ ਹੀ ਜਾਰੀ ਕੀਤਾ ਜਾਵੇਗਾ ਅਤੇ ਇਸ ਲਈ ਵਿਸ਼ੇਸ਼ ਫੀਸ 100/-ਰੁ: ਲਈ ਜਾਵੇਗੀ ।

20.  ਛੁੱਟੀਆ ਬਾਰੇ ਨਿਯਮ

1. ਤਿੰਨ ਦਿਨ ਤਕ ਦੀ  ਛੁੱਟੀ ਦੀ ਮਨਜ਼ੂਰੀ ਟਿਊਟਰ ਤੋ, ਚਾਰ ਤੋਂ ਸੱਤ ਦਿਨ ਲਈ ਸੀਨੀਅਰ-ਟਿਊਟਰ ਤੋਂ  ਅਤੇ ਇਸ ਤੋਂ  ਵੱਧ               ਦਿਨਾਂ ਲਈ ਜਾਂ ਕਾਲਜ ਦੀਆ ਪ੍ਰੀਖਿਆਵਾਂ ਲਈ, ਪ੍ਰਿੰਸੀਪਲ ਸਾਹਿਬ  ਤੋਂ ਸਿੱਧੀ  ਲੈਣੀ ਹੋਵੇਗੀ।

2. ਬਿਮਾਰੀ ਦੀ ਹਾਲਤ ਵਿੱਚ ਸੱਤ ਦਿਨਾਂ ਦੀ ਛੁੱਟੀ ਲੈਣ ਲਈ  ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਦਾ ਸਰਟੀਫਿਕੇਟ ਸਮੇਂ                 ਸਿਰ  ਅਰਜ਼ੀ  ਨਾਲ ਦੇਣਾ ਜ਼ਰੂਰੀ ਹੈ। ਬਾਅਦ ਵਿੱਚ  ਦਿੱਤਾ  ਹੋਇਆ  ਸਰਟੀਫਿਕੇਟ ਪ੍ਰਵਾਨ  ਨਹੀਂ  ਕੀਤਾ ਜਾਵੇਗਾ।

21.  ਛੁੱਟੀਆ ਦਾ ਵੇਰਵਾ

  • ਗਰਮੀਆ ਦੀਆ ਛੁੱਟੀਆ                                        15.05.2020 ਤੋਂ  15.06.2020 ਤੱਕ
  • ਸਰਦੀਆ ਦੀਆ ਛੁੱਟੀਆ

ਵਿਦਿਆਰਥੀਆ ਨੂੰ ਅਕਾਦਮਿਕ ਖੇਡਾਂ, ਐਨ.ਸੀ.ਸੀ, ਐਨ.ਐਸ.ਐਸ, ਸੱਭਿਆਚਾਰਕ ਸਰਗਰਮੀਆ  ਵਰਗੇ ਖੇਤਰਾਂ ਵਿਚ ਪ੍ਰਤਿਸ਼ਠਾ ਪ੍ਰਾਪਤ ਕਰਨ ਉੱਤੇ ਰੋਲ ਆਫ ਆਨਰ, ਕਾਲਜ ਕਲਰ ਅਤੇ ਮੈਰਿਟ ਸਰਟੀਫਿਕੇਟ ਦਿੱਤੇ ਜਾਂਦੇ ਹਨ । ਹਰ ਕਿਸਮ ਦੇ ਸਨਮਾਨ ਲਈ ਕਾਲਜ ਕੌਂਸਲ ਦੀ ਪ੍ਰਵਾਨਗੀ ਜਰੂਰੀ ਹੈ । ਵਿਦਿਆਰਥੀਆ ਨੂੰ ਸਨਮਾਨਿਤ ਕਰਨ ਦੇ ਨਿਯਮਾਂ ਲਈ ਸੇਧ/ਤਬਦੀਲੀ ਕਰਨ ਦਾ ਕਾਲਜ ਕੌਂਸਲ ਨੂੰ  ਪੂਰਨ ਅਧਿਕਾਰ ਹੈ।

A.  ਅਕਾਦਮਿਕ ਇਨਾਮ :-

  1. ਘਰੇਲੂ  ਪ੍ਰੀਖਿਆਵਾ ਦੇ ਆਧਾਰ ਤੇ ਇਨਾਮ ਪ੍ਰਾਪਤ ਕਰਨ ਦੇ ਨਿਯਮ
    • ਹਰ ਸ਼੍ਰੇਣੀ ਵਿਚ  ਸਾਰੇ ਮਜ਼ਮੂਨਾਂ ਦੇ ਨੰਬਰ ਰਲਾ ਕੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਸਭ ਵਿਦਿਆਰਥੀਆ ਨੂੰ ਇਨਾਮ ਦਿੱਤੇ ਜਾਣਗੇ ।
    • ਹਰ ਵਿਸ਼ੇ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਇਨਾਮ ਦੇ ਹੱਕਦਾਰ ਹੋਣਗੇ । ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਦੇ ਅੰਕ ਘੱਟੋ-ਘੱਟ 50% ਹੋਣ ਚਾਹੀਦੇ ਹਨ।
    • ਇੱਕ ਵਿਸ਼ੇ ਵਿੱਚ ਦੋ ਜਾਂ ਦੋ ਤੋਂ ਵੱਧ ਵਿਦਿਆਰਥੀਆ ਦੇ ਬਰਾਬਰ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਵੀ ਇਨਾਮ ਦਿੱਤਾ ਜਾਵੇਗਾ ।
    • ਕਿਸੇ ਮਜ਼ਬੂਨ ਵਿਚ ਫੇਲ੍ਹ ਵਿਦਿਆਰਥੀ ਨੂੰ ਕੋਈ ਇਨਾਮ ਨਹੀਂ ਦਿੱਤਾ ਜਾਵੇਗਾ ।
    • ਜੇ ਕਿਸੇ ਵਿਸ਼ੇ ਵਿੱਚ 10 ਜਾਂ 10 ਤੋਂ ਘੱਟ ਵਿਦਿਆਰਥੀ ਇਮਤਿਹਾਨ ਵਿੱਚ ਬੈਠਦੇ ਹਨ ਤਾਂ ਇੱਕ ਇਨਾਮ ਮਿਲੇਗਾ ।
    • ਜੇ ਕਿਸੇ ਵਿਸ਼ੇ ਵਿੱਚ ਇੱਕ ਹੀ ਵਿਦਿਆਰਥੀ ਇਮਤਿਹਾਨ ਦਿੰਦਾ ਹੈ ਤਾਂ  ਕੋਈ ਵੀ ਇਨਾਮ ਨਹੀਂ ਮਿਲੇਗਾ ।
    • ਐਗਰੀਗੇਟ ਵਿੱਚ ਇਨਾਮ/ਯੂਨੀਵਰਸਿਟੀ ਦੀ ਫੈਕਲਟੀਜ਼ ਅਨੁਸਾਰ ਹੋਵੇਗਾ।

2.  ਯੂਨੀਵਰਸਿਟੀ ਪ੍ਰੀਖਿਆ ਦੇ ਆਧਾਰ ਤੇ ਇਨਾਮ ਪ੍ਰਾਪਤ ਕਰਨ ਦੇ ਨਿਯਮ

(i)  ਰੋਲ ਆਫ ਆਨਰ

  •      ਜਿਹੜਾ ਵਿਦਿਆਰਥੀ ਇਮਤਿਹਾਨ ਵਿਚ ਪਹਿਲੇ ਪੰਜ  ਸਥਾਨ ਵਿੱਚ ਸਥਾਨ ਪ੍ਰਾਪਤ ਕਰੇਗਾ, ਉਸਦਾ ਨਾਮ ਰੋਲ ਆਫ ਆਨਰਜ਼ ਵਿਚ ਦਰਜ ਕੀਤਾ ਜਾਵੇਗਾ ।
  • ਬੀ.ਏ ਆਨਰਜ਼ ਜਮਾਤ ਵਿਚ ਦੂਜਾ ਜਾਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਇੱਕ ਕਾਲਜ ਕਲਰ ਦਿੱਤਾ ਜਾਵੇਗਾ

B. ਖੇਡਾਂ ਦੇ ਇਨਾਮ 

  1.  ਰੋਲ ਆਫ ਆਨਰ
  •    ਸਰਬ ਹਿੰਦ/ਅੰਤਰ ਯੂਨੀਵਰਸਿਟੀ/ਕੋਮੀ/ਅੰਤਰ ਸਟੇਟ ਮੁਕਾਬਲਿਆ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆ ਨੂੰ ।
  • ਯੂਨੀਵਰਸਿਟੀ/ਸਟੇਟ ਮੁਕਾਬਲਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆ ਨੂੰ ।

2.  ਕਾਲਜ ਕਲਰ

  •    ਕੋਮੀ/ਸੰਯੁਕਤ ਯੂਨੀਵਰਸਿਟੀ ਟੀਮ ਦੇ ਮੈਬਰਾਂ ਨੂੰ ।
  • ਸਟੇਟ ਯੂਨੀਵਰਸਿਟੀ ਟੀਮ ਦੇ ਮੈਬਰਾਂ ਨੂੰ ।
  • ਕਾਲਜ ਦੇ ਬੈਸਟ ਐਥਲੀਟ (ਇੱਕ ਲੜਕਾ ਅਤੇ ਇੱਕ ਲੜਕੀ ਨੂੰ ) ।
  • ਯੂਨੀਵਰਸਿਟੀ ਚੈਪੀਅਨਸ਼ਿਪ ਵਿੱਚ ਵਿਅਕਤੀਗਤ ਮੁਕਾਬਲਿਆ ਵਿੱਚ ਜਿਵੇਂ ਮੁੱਕੇਬਾਜ਼ੀ, ਕੁਸ਼ਤੀ,ਸਰਵੋਤਮ ਫਿਜ਼ੀਕ, ਵੇਟ ਲਿਫਟਿੰਗ, ਤੈਰਾਕੀ,ਨਿਸ਼ਾਨੇਬਾਜ਼ੀ, ਆਦਿ ਵਿੱਚ ਪਹਿਲੀਆ ਦੋ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲਿਆ ਨੂੰ ।
  • ਯੂਨੀਵਰਸਿਟੀ ਐਥਲੈਟਿਕ ਮੁਕਾਬਲਿਆ ਵਿੱਚ ਪਹਿਲੀਆ ਦੋ ਪੁਜ਼ੀਸ਼ਨਾਂ  ਪ੍ਰਾਪਤ ਕਰਨ  ਵਾਲਿਆ ਨੂੰ ।
  • ਕਾਲਜ ਕਲਰ ਦੇਣ ਲਈ ਟੀਮ ਦੇ ਸਬੰਧ ਵਿਚ ਹੇਠ ਲਿਖੀ ਪ੍ਰਤੀਸ਼ਤ ਦਰ ਲਾਗੂ ਹੋਵੇਗੀ ।

ੳ. ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 100

ਅ. ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 50

ੲ. ਯੂਨੀਵਰਸਿਟੀ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 33

ਨੋਟ :-  ਖੇਡਾਂ ਦੇ ਖੇਤਰ ਵਿੱਚ ਕੇਵਲ ਟੀਮ ਦੇ ਅਸਲ ਖੇਡਣ ਵਾਲੇ ਮੈਬਰਾਂ ਦੀ ਗਿਣਤੀ ਨੂੰ ਹੀ ਆਧਾਰ ਮੰਨਿਆ ਜਾਵੇਗਾ । ਇਸ ਗਿਣਤੀ ਸਬੰਧੀ ਸੰਬਧਤ ਪ੍ਰਧਾਨ/ਇੰਚਾਰਜ ਦੀ ਤਸਦੀਕ ਨੂੰ ਮੰਨਿਆ ਜਾਵੇਗਾ ।

ਸਰਵੋਤਮ ਐਥਲੀਟ  ਦੇ ਸਥਾਨ ਲਈ ਟਾਈ ਪੈ ਜਾਣ ਦੀ ਹਾਲਤ ਵਿੱਚ ਨਿਰਣਾ ਹੇਠ ਲਿਖੀ ਪ੍ਰਾਥਮਿਕਤਾ ਦੇ ਆਧਾਰ ਤੇ ਕੀਤਾ ਜਾਵੇਗਾ ।

  • ਜਿਸ ਖਿਡਾਰੀ ਨੇ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ ।
  • ਜਿਸ ਖਿਡਾਰੀ ਨੇ ਵਧੇਰੇ ਗਿਣਤੀ ਵਿੱਚ ਪਹਿਲੇ ਸਥਾਨ ਪ੍ਰਾਪਤ ਕੀਤੇ ਹਨ ।
  • ਜੋ ਖਿਡਾਰੀ ਉਮਰ ਵਿੱਚ ਵੱਡਾ ਹੈ ਜਾਂ ਜੋ ਖਿਡਾਰੀ ਸੀਨੀਅਰ ਕਲਾਸ ਦਾ ਵਿਦਿਆਰਥੀ ਹੈ ।

C.  ਮੈਰਿਟ ਸਰਟੀਫਿੇਕਟ

1.  ਵਾਰਸ਼ਿਕ ਖੇਡ ਮੁਕਾਬਲਿਆ ਵਿੱਚ ਘੱਟੋ ਘੱਟ ਤਿੰਨ ਈਵੈਂਟਸ ਵਿਚ ਫਸਟ ਆਉਣ ਤੇ ਜਾਂ 15 ਅੰਕ ਹਾਸਲ ਕਰਨ ਤੇ ਮਿਲਦਾ ਹੈ।

2.  ਕਾਲਜ ਟੀਮ  ਦਾ ਕੈਪਟਨ ਜੋ ਘੱਟੋ-ਘੱਟ ਇੱਕ ਯੂਨੀਵਰਸਿਟੀ ਮੈਚ ਜਿੱਤੇ  ਪ੍ਰਧਾਨ ਦੀ ਸਿਫਾਰਸ਼ ਲਾਜ਼ਮੀ  ਹੈ।

3. ਕਾਲਜ ਮੈਗਜ਼ੀਨ “ਗੁਰਦਾਸ” ਦੇ ਸਾਰੇ  ਅਨੁਭਾਗਾਂ ਦੇ ਵਿਦਿਆਰਥੀ ਸੰਪਾਦਕਾਂ ਨੂੰ ਮੈਰਿਟ ਸਰਟੀਫਿਕੇਟ ਦਿੱਤਾ ਜਾਂਦਾ ਹੈ ।

4. ਕਿਸੇ ਵੀ ਵਿਦਿਆਰਥੀ ਦੇ ਵਿਸ਼ੇਸ਼ ਯੋਗਦਾਨ ਲਈ ਪ੍ਰਿੰਸੀਪਲ ਦੀ ਪ੍ਰਵਾਨਗੀ  ਨਾਲ ਮੈਰਿਟ ਸਰਟੀਫਿਕੇਟ ਦਿੱਤਾ ਜਾਂਦਾ ਹੈ।

 

D. ਐਨ.ਸੀ.ਸੀ 

1.  ਰੋਲ ਆਫ ਆਨਰ

  • ਸਰਬ ਹਿੰਦ/ ਅੰਤਰ ਰਾਜ/ ਅੰਤਰ ਡਾਇਰੈਕਟੋਰੇਟ ਕੈਂਪ ਆਦਿ ਵਿੱਚ ਸਮੁੱਚੇ ਤੌਰ ਤੇ  ਪਹਿਲਾਂ ਜਾਂ ਦੁਜਾ ਸਥਾਨ  ਪ੍ਰਾਪਤ ਕਰਨ ਵਾਲੇ ਕੈਡਿਟ ਨੂੰ ਜਾਂ ਬੈਸਟ ਕੈ਼ਡਿਟ ਜਾਂ ਸੈਕਿੰਡ ਬੈਸਟ  ਕੈਡਿਟ ਘੋਸ਼ਿਤ ਹੋਣ ਵਾਲੇ ਨੂੰ ।
  • ਗਣਤੰਤਰ ਦਿਵਸ ਪ੍ਰੇਡ ਦੇ ਮੌਕੇ ਤੇ ਦਿੱਲੀ ਵਿਖੇ ਸਟੇਟ/ਡਾਇਰੈਕਟੋਰੇਟ ਵਲੋਂ ਸ਼ਾਮਲ ਹੋਣ ਵਾਲੇ ਨੂੰ ।

2. ਕਾਲਜ ਕਲਰ

  •  ਐਨ.ਸੀ.ਸੀ ਬੈਸਿਕ ਲੀਡਰਸ਼ਿਪ ਕੈਂਪ/ਆਰਮੀ ਅਟੈਸਮੈਂਟ ਕੈਂਪ ਦੇ ਬੈਸਟ ਕੈਡਿਟ  ਨੂੰ ।
  •  ਕੰਪਨੀ ਦੇ ਸਾਰਜੰਟ /ਅੰਡਰ ਅਫਸਰ (ਕੇਵਲ ਇੱਕ)  ਜਿਹੜਾ ਹੇਠ ਲਿਖਿਆ ਵਿਚੋਂ ਕੋਈ ਦੋ ਸ਼ਰਤਾ ਪੂਰੀਆ ਕਰੇ :-

ੳ.  ਸੀ.ਸਰਟੀਫਿਕੇਟ ਪਾਸ ਕੀਤਾ ਹੋਵੇ ਜਾਂ ਯੋਗ ਮੰਨਿਆ  ਹੋਵੇ ।

ਅ.  ਕੰਪਨੀ ਦਾ ਸਰਵੋਤਮ ਨਿਸ਼ਾਨੇਬਾਜ਼ ਹੋਵੇ ਜਾਂ ਯੋਗ ਮੰਨਿਆ ਹੋਵੇ ।

ੲ.   ਪੂਰਵ ਗਣਤੰਤਰ ਦਿਵਸ ਕੈਪ ਲਈ ਚੁਣਿਆ ਗਿਆ ਹੋਵੇ ।

ਸ.   ਆਰਮੀ ਅਟੈਚਮੈਂਟ ਕੈਂਪ ਲਗਾਇਆ ਹੋਵੇ ।

ਹ.    ਅਂਤਰ ਰਾਜ ਕੌਮੀ ਏਕਤਾ ਕੈਪ ਲਗਾਇਆ ਹੋਵੇ ।

ਕ.    ਹਾਈਕਿੰਗ ਟ੍ਰੈਕਿੰਗ ਕੈਂਪ  ਲਗਾਇਆ ਹੋਵੇ ।

ਖ.    ਪਰਬਤ ਚੜ੍ਹਣ ਦੀ ਸਿਖਲਾਈ ਪ੍ਰਾਪਤ ਕੀਤੀ ਹੋਵੇ ।

ਨੋਟ :-    ਐਨ.ਸੀ.ਸੀ ਵਿੱਚ ਵੱਧ ਤੋਂ ਵੱਧ ਦੋ ਕਲਰ ਦਿੱਤੇ ਜਾਣਗੇ ।

E. ਐਨ.ਐਸ.ਐਸ

1.  ਰੋਲ ਆਫ ਆਨਰ

  • ਜਿਹੜਾ ਵਲੰਟੀਅਰ ਅੰਤਰ ਸਟੇਟ/ ਸਰਬ ਹਿੰਦ/ ਅੰਤਰ ਯੂਨੀਵਰਸਿਟੀ ਮੁਕਾਬਲੇ ਵਿੱਚ ਸਮੁੱਚੇ ਤੌਰ ਤੇ ਖੂਨਦਾਨ, ਪ੍ਰੋਜੈਕਟ ਵਰਕ, ਡਿਬੇਟ, ਭਾਸ਼ਣ ਅਨੁਸਾਸ਼ਣ ਆਦਿ ਨੂੰ ਜੋੜ ਕੇ  ਪਹਿਲਾ ਜਾਂ ਦੂਜਾ ਸਥਾਨ  ਪ੍ਰਾਪਤ ਕਰਦਾ ਹੈ  ਜਾਂ ਸਮੁੱਚੇ  ਤੌਰ ਤੇ ਬੈਸਟ ਕੈਂਪਰ/ਸੈਕਿੰਡ ਬੈਸਟ ਕੈਂਪਰ ਅਲਾਨਿਆ ਜਾਂਦਾ ਹੈ।
  • ਯੂਨੀਵਰਸਿਟੀ ਪੱਧਰ ਤੇ ਮੈਡਲ ਜਿੱਤਣ ਵਾਲੇ ਨੂੰ ਜਿਸ ਨੇ ਐਨ.ਐਸ.ਐਸ ਦੀਆ ਸਾਰੀਆ ਗਤੀਵਿਧੀਆ ਵਿੱਚ ਕਾਲਜ ਅਤੇ ਯੂਨੀਵਰਸਿਟੀ ਪੱਧਰ ਤੇ ਉੱਚ ਪ੍ਰਾਪਤੀਆ ਕੀਤੀਆ ਹੋਣ ।
  • ਗਣਤੰਤਰ ਦਿਵਸ ਪ੍ਰੇਡ ਦੇ ਮੌਕੇ ਤੇ ਦਿੱਲੀ ਵਿਖੇ ਸਟੇਟ/ਡਾਇਰੈਕਟੋਰੇਟ ਵਲੋਂ ਸ਼ਾਮਲ ਹੋਣ ਵਾਲੇ ਨੂੰ ।

2. ਕਾਲਜ ਕਲਰ

  •  ਅਂਤਰ ਰਾਜ / ਅੰਤਰਸਿਟੀ/ਸਰਬ ਹਿੰਦ ਕੈਂਪਾਂ/ਮੁਕਾਬਲਿਆ ਵਿੱਚ ਯੂਨੀਵਰਸਿਟੀ / ਸਟੇਟ ਪ੍ਰਤੀਨਿਧਤਾ  ਕਰਦੇ ਹੋਏ ਸਮੁੱਚੇ ਤੌਰ ਤੇ ਘੱਟੋ ਘੱਟ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ।
  • ਯੂਨੀਵਰਸਿਟੀ ਵਲੋਂ ਆਯੋਜਿਤ ਅੰਤਰ ਕਾਲਜ ਕੈਂਪ ਵਿੱਚ ਸਮੁੱਚੇ ਤੌਰ ਤੇ ਪਹਿਲਾ ਜਾਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ  ਨੁੰ ਜਾਂ ਬੈਸਟ ਕੈਂਪਰ ਜਾਂ ਸੈਕਿੰਡ ਬੈਸਟ ਕੈਂਪਰ ਘੋਸ਼ਿਤ ਹੋਣ ਵਾਲੇ ਨੂੰ ।
  • ਯੂਨਿਟ ਦੇ ਸਰਵੋਤਮ ਵਲੰਟੀਅਰ (ਕੇਵਲ ਇੱਕ ) ਨੂੰ ਜੇਕਰ ਉਸਨੇ ਸਮੁੱਚੇ ਤੌਰ ਤੇ  ਹੇਠ ਲਿਖੇ ਅਨੁਸਾਰ 25 ਅੰਕ ਪ੍ਰਾਪਤ ਕੀਤੇ ਹੋਣ । ਅੰਕਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

(ੳ)  ਹਰ ਦਸ ਰੋਜਾਂ ਕੈਂਪ ਦੇ -2 ( ਵੱਧ ਤੋਂ ਵੱਧ 6 ਅੰਕ)

(ਅ) ਅਂਤਰ ਕਾਲਜ ਕੈਂਪ ਦੇ – 5

(ੲ)   120 ਘੰਟੇ ਦੇ -2 (ਵੱਧ ਤੋਂ ਵੱਧ 6 ਅੰਕ)

(ਸ)  ਖੂਨਦਾਨ ਦੇ  – 5

(ਹ)  ਅੰਤਰ ਕਾਲਜ ਕੈਂਪ ਵਿਚ ਕਿਸੇ ਪੁਰਸਕਾਰ ਲਈ -2

(ਕ) ਯੂਨਿਟ ਦਾ ਬੈਸਟ ਕੈਂਪਰ ਘੋਸ਼ਿਤ ਹੋਣ ਲਈ  – 2

(ਖ)  ਬਾਲਗ ਸਿੱਖਿਆ ਕੇਂਦਰ ਚਲਾਉਣ ਲਈ – 2

(ਗ) ਕੈਂਪ ਦੀਆ ਸੱਭਿਆਚਾਰਕ ਸਰਗਰਮੀਆ – 2

(ਘ)  ਸੀ. ਸਰਟੀਫਿਕੇਟ – 2

(ਙ)  ਵੱਧ ਤੋਂ ਵੱਧ ਰੀਲੀਫ/ਸਹਾਇਤਾ ਫੰਡ ਇੱਕਠਾ ਕਰਨ ਲਈ – 2

(ਚ)   ਪੰਜਾਬ ਸਰਕਾਰ /ਯੂਨਵਰਸਿਟੀ ਵਲੋਂ ਆਯੋਜਿਤ ਕਿਸੇ ਵਿਸ਼ੇਸ਼ ਕੈਂਪ /ਸੰਮੇਲਨ ਵਿਚ ਪਹਿਲਾ ਇਨਾਮ -3, ਦੂਜਾ ਇਨਾਮ- 2,  ਤੀਜਾ ਇਨਾਮ – 1

(ਛ)  ਪ੍ਰੋਜੈਕਟ ਵਰਕ ਵਿੱਚ ਬੈਸਟ – 5

(ਜ)  ਕੈਂਪ ਦੀਆ ਖੇਡਾਂ ਵਿੱਚ ਬੈਸਟ – 3

F. ਸੱਭਿਆਚਾਰਕ ਸਰਗਰਮੀਆ

ਉਹ ਵਿਦਿਆਰਥੀ ਰੋਲ ਆਫ ਆਨਰ ਦਾ ਹੱਕਦਾਰ  ਹੋਵੇਗਾ ਜੋ ਹੇਠ ਲਿਖਿਆ  ਅਨੁਸਾਰ ਕੁੱਲ 35 ਅੰਕ ਪ੍ਰਾਪਤ ਕਰੇਗਾ,  ਜੋ  ਕੁੱਲ 25 ਅੰਕ ਪ੍ਰਾਪਤ ਕਰੇਗਾ, ਉਸਨੂੰ   ਕਾਲਜ ਕਲਰ ਪ੍ਰਦਾਨ ਕੀਤਾ ਜਾਵੇਗਾ ।ਇਹ ਅੰਕ ਅੰਤਰ ਕਾਲਜ ਮੁਕਾਬਲੇ ਜਿਨ੍ਹਾਂ  ਵਿੱਚ ਯੂਨੀਵਰਸਿਟੀ ਦੇ  ਯੁਵਕ ਮੇਲੇ  (ਉਸੇ ਸੈਸ਼ਨ ਵਿੱਚ) ਵੀ ਸ਼ਾਮਲ  ਹਨ ਤੇ  ਆਧਾਰ ਤੇ ਹਨ :-

ਪਹਿਲਾਂ ਇਨਾਮ 5 ਅੰਕ
ਦੂਜਾ ਇਨਾਮ 3 ਅੰਕ
ਤੀਜਾ ਇਨਾਮ 2 ਅੰਕ
ਟਰਾਫੀ 5 ਅੰਕ
ਕੰਸੋਲੇਸ਼ਨ 1 ਅੰਕ

G. ਯੁਵਕ ਮੇਲੇ ਤੇ ਯੂਨੀਵਰਸਿਟੀ ਮੁਕਾਬਲੇ

1. ਰੋਲ ਆਫ ਆਨਰ

  •  ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦੇ ਹੋਏ  ਅੰਤਰ ਸਟੇਟ/ਸਰਬ ਹਿੰਦ ਮੁਕਾਬਲਿਆ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ।

2.  ਕਾਲਜ ਕਲਰ

  • ਯੂਨੀਵਰਸਿਟੀ ਯੁਵਕ ਮੇਲੇ ਤੇ ਅੰਤਰ ਜੋ਼ਨਲ ਮੁਕਾਬਲਿਆ ਵਿੱਚ ਪਹਿਲਾ ਜਾਂ ਦੂਜਾ  ਸਥਾਨ  ਪ੍ਰਾਪਤ ਕਰਨ ਵਾਲੇ ਨੂੰ ।
  • ਖੇਤਰੀ ਯੁਵਕ ਮੇਲੇ ਵਿੱਚ ਰਹਿਣ ਵਾਲੇ ਨੂੰ ।
  • ਅੰਤਰ ਯੂਨੀਵਰਸਿਟੀ / ਅੰਤਰ ਸਟੇਟ ਸਰਬ ਹਿੰਦ ਮੁਕਾਬਲਿਆ ਵਿਚ ਯੂਨੀਵਰਸਿਟੀ ਦੀ ਪ੍ਰਤੀਨਿਧਤਾ ਕਰਦੇ ਹੋਏ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ ।

ਗੁਰੱਪ  ਆਈਟਮਾਂ   ਦੇ ਸਬੰਧ ਵਿੱਚ ਹੇਠ ਲਿਖਿਤ ਪ੍ਰਤੀਸ਼ਤ ਦਰ ਲਾਗੂ ਕੀਤੀ ਜਾਵੇਗੀ ।

( ੳ) ਜੋ਼ਨਲ ਮੁਕਾਬਲੇ ਵਿੱਚ  ਦੂਜਾ ਸਥਾਨ 10% ਜਾਂ ਘੱਟ ਤੋਂ ਘੱਟ ਇਕ ਕਲਰ

(ਅ) ਜੋ਼ਨਲ ਮੁਕਾਬਲੇ ਵਿੱਚ  ਪਹਿਲਾਂ ਸਥਾਨ 20%

(ੲ) ਅੰਤਰ  ਜੋ਼ਨਲ / ਯੂਨੀਵਰਸਿਟੀ ਮੁਕਾਬਲੇ ਵਿੱਚ  ਦੂਜਾ ਸਥਾਨ 33%

(ਸ) ਅੰਤਰ  ਜੋ਼ਨਲ / ਯੂਨੀਵਰਸਿਟੀ ਮੁਕਾਬਲੇ ਵਿੱਚ  ਪਹਿਲਾਂ ਸਥਾਨ 100%

ਨੋਟ :- ਉਪਰੋਕਤ ਪ੍ਰਤੀਸ਼ਤ ਦਰ ਕੇਵਲ ਉਹਨਾਂ ਕਲਾਕਾਰਾਂ ਲਈ ਹੈ ਜੋ ਸਮੁੱਚੇ ਸਟੇਜ ਤੇ ਆਪਣੀ  ਕਲਾ ਦੀ ਪ੍ਰਦਰਸ਼ਨੀ  ਕਰਦੇ ਹਨ ( ਸਹਿਯੋਗੀਆ ਨੂੰ ਇਸਦਾ ਲਾਭ ਨਹੀਂ ਹੋਵੇਗਾ) ।

 

  1.  ਦਾਖਲਾ ਫਾਰਮ ਭਰਨ ਤੋਂ ਪਹਿਲਾਂ ਵਿਦਿਆਰਥੀ ਤੇ ਮਾਪਿਆ  ਲਈ ਪ੍ਰਾਸਪੈਕਟਸ ਚੰਗੀ ਤਰ੍ਹਾਂ ਪੜ੍ਹ ਲੈਣਾ ਜ਼ਰੂਰੀ ਹੈ ।
  2. ਮਾਪਿਆ ਦੀ ਜਿੰਮੇਵਾਰੀ ਹੈ ਕਿ ਉਹ ਆਪਣੇ ਬੱਚੇ ਕੋਲੋਂ ਯੋਗਤਾ ਦੀਆ ਸ਼ਰਤਾ, ਲੈਕਚਰਾਂ ਦੀ ਘਾਟ, ਘਰੇਲੂ ਪ੍ਰੀਖਿਆਵਾਂ ਦੇ ਨਤੀਜੇ ਅਤੇ ਹੋਰ ਲੋੜੀਂਦੀਆ ਹਦਾਇਤਾਂ ਸਬੰਧੀ ਲਗਾਤਾਰ ਪਤਾ ਕਰਦੇ ਰਹਿਣ ।
  3. ਹਰ ਸਮੈਸਟਰ ਦੀ ਪ੍ਰੀਖਿਆ ਵਿੱਚ ਬੈਠਣ ਲਈ ਵਿਦਿਆਰਥੀ ਨੂੰ ਯੂਨੀਵਰਸਿਟੀ  ਵਲੋਂ ਨਿਰਧਾਰਤ ਸ਼ਰਤਾ ਦੀ ਪੂਰਤੀ ਕਰਨੀ ਲਾਜ਼ਮੀ ਹੋਵੇਗੀ । ਇਹ ਸ਼ਰਤਾ ਪੂਰੀਆ ਨਾ ਕਰਨ ਵਾਲੇ ਵਿਦਿਆਰਥੀਆ ਨੂੰ ਯੂਨੀਵਰਸਿਟੀ ਦੀ ਪ੍ਰੀਖਿਆ  ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।
  4. ਹਰ ਵਿਦਿਆਰਥੀ ਦਾ ਹਰ ਵਿਸ਼ੇ ਦਾ ਮਹੀਨੇ ਵਿੱਚ ਇੱਕ ਵਾਰ ਟੈਸਟ ਹੇੋਵੇਗਾ , ਜਿਸ ਅਨੁਸਾਰ ਉਸਦੀ  ਸਾਲ ਬਾਅਦ ਅਸੈਸਮੈਂਟ ਕੀਤੀ ਜਾਵੇਗੀ ।
  5.  ਹਰ ਵਿਦਿਆਰਥੀ ਲਈ ਘਰੇਲੂ ਪ੍ਰੀਖਿਆ ਵਿਚ ਬੈਠਣਾ ਲਾਜ਼ਮੀ ਹੈ । ਖੇਡਾਂ ਜਾਂ ਸਭਿਆਚਾਰਕ ਗਤੀਵਿਧੀਆ , ਬਿਮਾਰੀ ਜਾਂ ਦੁਰਘਟਨਾ ਕਾਰਨ , ਘਰੇਲੂ ਪ੍ਰੀਖਿਆ ਨਾ ਦੇਣ  ਵਾਲੇ ਵਿਦਿਆਰਥੀ ਨੂੰ ਸਪੈਸ਼ਲ ਪ੍ਰੀਖਿਆ ਲਈ ਪੂਰਵ ਪ੍ਰਵਾਨਗੀ ਪ੍ਰਾਪਤ ਕਰਨੀ ਜ਼ਰੂਰੀ ਹੋਵੇਗੀ । ਅਜਿਹੀ ਪੂਰਵ ਆਗਿਆ ਪ੍ਰਾਪਤ ਨਾ ਕਰਨ ਵਾਲਾ ਵਿਦਿਆਰਥੀ ਸਪੈਸ਼ਲ ਪ੍ਰੀਖਿਆ ਵਿਚ ਬੈਠਣ ਦਾ ਹੱਕਦਾਰ ਨਹੀਂ ਹੋਵੇਗਾ ।
  6.  ਘਰੇਲੂ ਪ੍ਰੀਖਿਆ ਵਿਚਕਾਰ ਬਿਮਾਰੀ ਦੀ ਛੁੱਟੀ ਦੀ ਅਰਜ਼ੀ ਤਾਂ ਮਨਜ਼ੂਰ ਹੋ ਸਕਦੀ ਹੈ ਜੇਕਰ ਉਸ ਨਾਲ ਘੱਟੋ ਘੱਟ ਐਮ.ਬੀ.ਬੀ.ਐਸ ਡਾਕਟਰ ਦਾ ਮੈਡੀਕਲ ਸਰਟੀਫਿਕੇਟ ਲੱਗਾ ਹੋਵੇ । ਅਜਿਹੀ ਅਰਜ਼ੀ ਬਿਮਾਰੀ ਸਮੇਂ ਵਿਚਕਾਰ  ਭੇਜਣੀ ਜ਼ਰੂਰੀ ਹੈ । ਇਮਤਿਹਾਨ ਹੋਣ ਉਪਰੰਤ ਕੋਈ ਮੈਡੀਕਲ ਸਰਟੀਫਿਕੇਟ ਮਨਜ਼ੂਰ ਨਹੀਂ ਹੋਵੇਗਾ।  ਇਸ ਛੁੱਟੀ ਨਾਲ ਕੇਵਲ ਜੁਰਮਾਨੇ ਤੋਂ ਹੀ ਛੂਟ ਮਿਲ ਸਕਦੀ ਹੈ । ਇਸ ਨਾਲ ਇਮਤਿਹਾਨ ਦੀਆ ਸ਼ਰਤਾਂ ਉਪਰ ਕੋਈ ਫਰਕ ਨਹੀਂ ਪਵੇਗਾ ।
  7. ਕਾਲਜ ਅਨੁਸ਼ਾਸਨ ਭੰਗ ਕਰਨ ਵਾਲੇ ਕਿਸੇ ਵੀ ਵਿਦਿਆਰਥੀ  ਦੇ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।
  8. ਕਾਲਜ ਸੰਪਤੀ ਅਤੇ ਕਾਲਜ ਕੈਂਪਸ ਦੀ ਸਾਂਭ ਹਰ ਵਿਦਿਆਰਥੀ ਦਾ ਬੁਨਿਆਦੀ ਫ਼ਰਜ ਹੈ ।
  9. ਕਾਲਜ ਵਿਚ  ਹਰ ਵਿਦਿਆਰਥੀ ਲਈ  ਹਰ ਰੋਜ਼ ਸ਼ਨਾਖਤੀ ਕਾਰਡ ਲਿਆਉਣਾ ਜ਼ਰੂਰੀ ਹੈ ।
  10. ਲਗਾਤਾਰ ਤਿੰਨ ਟਿਊਟੋਰੀਅਲ ਗਰੁੱਪ, ਕਲਾਸਾ ਅਤੇ ਕਾਲਜ ਦੇ ਸਲਾਨਾ ਖੇਡ ਸਮਾਰੋਹ  ਉੱਤੇ ਗੈਰਹਾਜ਼ਰ ਰਹਿਣ ਵਾਲੇ  ਵਿਦਿਆਰਥੀ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ  ਕੀਤੀ ਜਾਵੇਗੀ ।
  11. ਵਿਦਿਆਰਥੀ ਦਾ ਪਿਤਾ/ਸਰਪ੍ਰਸਤ ਸੈਸ਼ਨ  ਦੌਰਾਨ ਸਮੇਂ ਸਮੇਂ ਤੇ ਆਪਣੇ ਵਾਰਡ ਦੀ ਅਕਾਦਮਿਕ ਪ੍ਰਗਤੀ ਅਤੇ ਆਮ ਜਾਣਕਾਰੀ ਲਈ  ਕਾਲਜ ਪ੍ਰਸ਼ਾਸਨ ਨਾਲ ਲਾਜ਼ਮੀ ਸੰਪਰਕ ਕਰੇਗਾ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਸ ਦੇ ਵਾਰਡ ਸਬੰਧੀ ਕਿਸੇ ਵੀ ਤਰ੍ਹਾ ਦੀ ਕਾਰਵਾਈ ਦੀ ਜਿੰਮੇਵਾਰੀ ਇਸ ਦਫਤਰ ਦੀ ਨਹੀਂ ਹੋਵੇਗੀ ।
  12. ਇਹ ਮਾਪਿਆ ਦੀ ਜਿੰਮੇਵਾਰੀ ਹੈ ਕਿ ਉਹ ਵਿਦਿਆਰਥੀ ਦੀ ਲੈਕਚਰ ਸ਼ਾਰਟੇਜ ਸਬੰਧੀ ਨਵੰਬਰ 2020 ਅਤੇ ਅਪ੍ਰੈਲ 2021 ਦੇ ਪਹਿਲੇ ਹਫਤੇ ਪਤਾ ਕਰਨ।
  13. ਵਿਦਿਆਰਥੀ ਪੜ੍ਹਾਈ ਜਾਂ ਪ੍ਰੈਕਟੀਕਲ ਆਦਿ ਲਈ ਕਿਸੇ ਵੀ ਪ੍ਰਕਾਰ ਦੇ ਵੱਖਰੇ ਪ੍ਰਬੰਧ ਦੀ ਮੰਗ ਨਹੀਂ ਕਰੇਗਾ ।
  14. ਦਾਖਲੇ ਸਮੇਂ ਪ੍ਰਗਟ ਤੱਥਾਂ ਦੇ ਬਾਅਦ ਵਿੱਚ ਕਿਸੇ ਵੀ ਸਮੇਂ ਗਲਤ ਸਾਬਤ ਹੋਣ ਦੀ ਸੂਰਤ ਵਿਚ ਵਿਦਿਆਰਥੀ ਨੂੰ ਤਰੁੰਤ ਕਾਲਜ ਵਿੱਚੋਂ ਕੱਢ ਦਿੱਤਾ ਜਾਵੇਗਾ ਅਤੇ ਉਹ ਆਪਣੇ ਵਿਰੁੱਧ ਕਾਨੂੰਨੀ ਕਾਰਵਾਈ ਦਾ ਭਾਗੀ ਹੋਵੇਗਾ ।
  15. ਕਾਲਜ ਸਬੰਧੀ ਹਰ ਪ੍ਰਕਾਰ ਦੇ ਬਣੇ ਬਕਾਏ ਅਤੇ ਫੀਸਾਂ ਦੇ ਭੁਗਤਾਨ ਦੀ ਜ਼ਿੰਮੇਵਾਰੀ ਵਿਦਿਆਰਥੀ ਦੇ ਪਿਤਾ ਜਾਂ ਸਰਪ੍ਰਸਤ ਦੀ ਹੋਵੇਗੀ । ਸਮੇਂ ਸਿਰ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਵਿਦਿਆਰਥੀ  ਦੇ ਨੁਕਸਾਨ ਦੀ ਜ਼ਿੰਮੇਵਾਰੀ  ਇਸ ਦਫਤਰ ਦੀ ਨਹੀਂ ਹੋਵੇਗੀ ।
  16. ਵਿਦਿਆਰਥੀਆ ਦੇ ਆਪਣੇ ਹਿੱਤ ਵਿੱਚ ਹੈ ਕਿ ਉਹ ਰੋਜ ਨੇਮ ਨਾਲ ਨੋਟਿਸ ਬੋਰਡ ਪੜ੍ਹਨ । ਕਾਲਜ ਵਿੱਚ ਹਰ ਸੂਚਨਾ ਕੇਵਲ ਨੋਟਿਸ ਬੋਰਡ ਉੱਤੇ  ਹੀ ਲਗਾਈ  ਜਾਂਦੀ ਹੈ । ਨੋਟਿਸ ਬੋਰਡ ਨਾ ਪੜ੍ਹਣ ਦੀ ਸੂਰਤ ਵਿੱਚ  ਕਿਸੇ ਵੀ ਪ੍ਰਕਾਰ ਦੀ ਸੂਚਨਾ ਨਾ ਪ੍ਰਾਪਤ ਹੋ ਸਕਣ ਦੀ ਜ਼ਿੰਮੇਵਾਰੀ ਕੇਵਲ ਵਿਦਿਆਰਥੀ ਦੀ ਹੋਵੇਗੀ ।
  17. ਬਿਜਲੀ ਦੇ ਸਮਾਨ ਅਤੇ ਫਰਨੀਚਰ ਦੀ ਭੰਨ ਤੋੜ ਦੇ ਕੇਸ ਵਿੱਚ ਘੱਟ ਤੋਂ ਘੱਟ 500/- ਰੁ:- ਜੁਰਮਾਨਾ ਕੀਤਾ ਜਾਵੇਗਾ ।
  18. ਨੋਟਿਸ ਬੋਰਡ ਤੋਂ ਨੋਟਿਸ ਪਾੜ੍ਹਨ ਜਾਂ ਉਤਾਰਨ ਵਿਦਿਆਰਥੀ ਨੂੰ ਘੱਟ ਤੋਂ ਘੱਟ 500/- ਰੁ:- ਜੁਰਮਾਨਾ ਕੀਤਾ ਜਾਵੇਗਾ ।
  19. ਕਾਲਜ ਕੈਂਪਸ ਵਿੱਚ ਵਿਦਿਆਰਥੀਆ ਨੂੰ ਫੋਨ ਸੁਣਨ ਦੀ – ਮਨਾਹੀ ਹੈ । ਸਮਾਰਟ ਫੋਨ ਸਿਰਫ  ਪੜ੍ਹਾਈ ਬਾਰੇ ਜਾਣਕਾਰੀ ਲੈਣ ਲਈ ਹੀ ਵਰਤਿਆ ਜਾ ਸਕਦਾ ਹੈ। ਇਮਤਿਹਾਨ ਵਾਲੇ ਦਿਨ ਪ੍ਰੀਖਿਆ ਕੇਂਦਰ ਵਿਚ ਮੋਬਾਇਲ  ਫੋਨ ਖੜ੍ਹਨ ਦੀ ਪਾਬੰਦੀ ਹੈ।
  20.  ਸਟਾਫ ਦੀਆ ਕਾਰਾਂ ਦੇ ਕੋਲ ਖੜ੍ਹੇ ਹੋਣਾ, ਉਹਨਾਂ ਉੱਤੇ ਕਿਤਾਬ ਰੱਖਣਾ ਜਾਂ ਉਨ੍ਹਾਂ ਨੁੰ ਛੇੜਨਾ ਸਖਤ ਮਨ੍ਹਾ ਹੈ । ਉਲੰਘਨਾ ਕਰਨ ਵਾਲੇ ਵਿਦਿਆਰਥੀ ਨੂੰ 100/- ਰੁੱਪਏ ਜੁਰਮਾਨਾ ਕੀਤਾ ਜਾਵੇਗਾ ।
  21. ਰੈਗਿੰਗ ਸਖਤ ਮਨ੍ਹਾ ਹੈ । ਰੈਗਿੰਗ ਸਬੰਧੀ ਗਤੀਵਿਧੀਆ ਵਿਚ ਭਾਗ ਲੈਣ ਵਾਲੇ ਵਿਦਿਆਰਥੀਆ ਵਿਰੁੱਧ ਅਨੁਸ਼ਾਸਨੀ ਕਾਰਵਾਈ  ਕੀਤੀ ਜਾਵੇਗੀ ਅਤੇ ਇਹਨਾਂ ਵਿਦਿਆਰਥੀਆ ਨੂੰ ਕਾਲਜ ਵਿਚੋਂ ਨਿਲੰਬਿਤ ਵੀ ਕੀਤਾ ਜਾ ਸਕਦਾ ਹੈ ।
ਕਲਾਸ B.A/B.COM-I B.SC Medical -I B.SC Non Medical -I B.A/B.COM-II/III B.SC Medical-II/III B.SC Non Medical-II/III M.A -I M.A -II
ਦਾਖਲਾ ਫੀਸ 10 10 10 10 10 10 10 10
ਟਿਊਸ਼ਨ ਫੀਸ 72 + 72 72 + 72 72 + 72 72 + 72 72 + 72 72 + 72 72 + 72 72 + 72
ਰਜਿਸਟਰੇਸ਼ ਫੀਸ 350 350 350 300 300 300 350 300
ਯੂਨੀਵਰਸਿਟੀ ਫੀਸ 10 10 10 10 10 10 10 10
ਸਪੋਰਟਸ ਡਿਵੈਲਪਮੈਂਟ ਫੀਸ 850 850 850 850 850 850 850 850
ਯੂਥ ਵੈਲਫੇਅਰ ਫੀਸ 200 200 200 200 200 200 200 200
ਹਾਲੀਡੋ ਹੋਮ ਫੀਸ 100 100 100 100 100 100 100 100
ਐਨ.ਐਸ.ਐਸ ਫੰਡ 40 40 40 40 40 40 40 40
ਸਾਇੰਸ ਫੰਡ …… 144 102 …… 144 102 …… ……
ਅਮੈਲਾਮੇਡਟ ਫੰਡ 48 + 48 48 + 48 48 + 48 48 + 48 48 + 48 48 + 48 48 + 48 48 + 48
ਵਾਰਸ਼ਿਕ ਚੰਦੇ 235 235 235 235 235 235 235 235
ਪੀ.ਟੀ.ਏ 1500 1500 1500 1500 1500 1500 1500 1500
ਪੁਸਤਕ ਜਮਾਨਤ ਫੀਸ 30 30 30 30 30 30 30 30
ਕਾਲਜ ਵਿਕਾਸ ਫੰਡ 100 100 100 100 100 100 100 100
ਮਾਈਗ੍ਰੇਸ਼ਨ ਫੀਸ 500 500 500 500 500 500 500 500
ਵੈਰੀਫਿਕੇਸ਼ਨ ਫੀਸ 1000 1000 1000 1000 1000 1000 1000 1000
ਕੰਨਵਕੇਸ਼ਨ ਫੀਸ ….. ….. ….. 50 50 50 ….. 50
ਮੁੜ ਚੈਕਿੰਗ ਫੀਸ ….. ….. ….. ….. ….. ….. 150 150
ਵਰਲਡ ਯੂਨਿਵਰਸਿਟੀ ਫੀਸ 50 50 50 50 50 50 50 50
ਹਾਈਅਰ ਐਜੂਕੇਸ਼ਨ ਫੀਸ 20 20 20 20 20 20 20 20
ਸਕਿੱਲ ਡਿਵੈਲਪਮੈਂਟ ਫੰਡ 600 600 600 600 600 600 600 600

Note : 

  1.  ਮਾਈਗ੍ਰੇਸ਼ਨ ਫੀਸ ਕੇਵਲ ਮਾਈਗ੍ਰੇਟ ਕਰਕੇ ਆਉਣ ਵਾਲੇ ਵਿਦਿਆਰਥੀਆ ਤੋ ਹੀ ਲਈ ਜਾਂਦੀ ਹੈ।
  2. ਅਨੁਸੂਚਿਤ ਜਾਤੀਆ ਅਤੇ ਪਛੜੀਆ ਸ਼੍ਰੇਣੀ ਦੇ ਵਿਦਿਆਰਥੀਆ ਨੂੰ ਟਿਊਸ਼ਨ ਫੀਸ ਤੋਂ ਛੋਟ ਹੋਵੇਗੀ । ਪਰ ਉਹਨਾਂ ਨੂੰ ਯੋਗ ਅਧਿਕਾਰੀ ਵਲੋਂ ਜਾਰੀ ਕੀਤਾ ਯੋਗ ਸਰਟੀਫਿਕੇਟ ਅਤੇ ਸਰਪੰਚ/ਐਮ.ਸੀ/ ਤਹਿਸੀਲਦਾਰ ਵਲੋਂ ਜਾਰੀ ਕੀਤਾ ਅਨੁਲਗ 2 ਫਾਰਮ ਵੀ ਨਾਲ ਦੇਣਾ ਪਵੇਗਾ।
  3. ਵੈਰੀਫਿੇਕਸ਼ਨ ਫੀਸ ( ਇਹ ਫੀਸ ਉਹਨਾਂ ਵਿਦਿਆਰਥੀਆ ਤੋਂ ਲਈ ਜਾਣੀ ਹੈ ਜਿਨ੍ਹਾਂ ਨੇ ਹੇਠਲੀਆ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ,  ਪੰਜਾਬ ਸਿੱਖਿਆ ਬੋਰਡ ਨੂੰ ਛੱਡ ਕੇ ਬਾਹਰਲੀਆ ਯੂਨੀਵਰਸਿਟੀਆ ਤੋਂ ਪਾਸ ਕੀਤੀ ਹੈ।
  4. ਭੂਗੋਲ, ਮਿਊਜ਼ਿਕ ਅਤੇ ਆਨਰਜ਼ ਪੜ੍ਹਨ ਵਾਲੇ ਵਿਦਿਆਰਥੀਆ ਪਾਸੋਂ ਹੋਰ ਫੰਡ ਲਿਆ ਜਾਵੇਗਾ ਜਿਸਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
  • ਮਿਊਜ਼ਿਕ ਫੰਡ : 7 ਰੁ: ਪ੍ਰਤੀ ਮਹੀਨਾ ਸਾਰੀਆ ਕਲਾਸਾਂ ਲਈ
  • ਆਨਰਜ਼ ਫੰਡ : 2 ਰੁ: ਪ੍ਰਤੀ ਮਹੀਨਾ ਸਾਰੀਆ ਕਲਾਸਾਂ ਲਈ
  • ਭੂਗੋਲ ਫੰਡ :  7 ਰੁ: ਪ੍ਰਤੀ ਮਹੀਨਾ ਸਾਰੀਆ ਕਲਾਸਾਂ ਲਈ

5. ਲੜਕੀਆ ਨੂੰ ਟਿਊਸ਼ਨ ਫੀਸ ਤੋਂ ਛੋਟ ਹੋਵੇਗੀ ।

6. ਕੰਵੋਕੇਸ਼ਨ ਫੀਸ ਕੇਵਲ ਬੀ.ਐਸ.ਸੀ, ਬੀ.ਏ, ਬੀ.ਕਾਮ ਭਾਗ ਤੀਜਾ ਅਤੇ ਐਮ.ਏ ਭਾਗ ਦੂਜਾ ਦੇ ਵਿਦਿਆਰਥੀ ਦੇ ਕੋਲੋ ਹੀ ਲਈ ਜਾਵੇਗੀ ।

7.  ਕਿਸੇ ਵੀ ਫੀਸ  ਅਤੇ ਫੰਡ ਵਿੱਚ ਤਬਦੀਲੀ ਪੰਜਾਬ ਸਰਕਾਰ/ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀਆ ਹਦਾਇਤਾਂ ਅਨੁਸਾਰ ਕਿਸੇ ਵੀ ਅਗੇਤੀ ਸੂਚਨਾ ਤੋਂ  ਬਗੈਰ  ਕੀਤੀ ਜਾ ਸਕਦੀ ਹੈ।

  1. Maithili University/Vishwavidyalaya, Darbhanga, Bihar
  2. Mahila Gram Vidyapith/Vishwavidyalay (Women’s University), Prayag Allahabad
  3. Varanaseya Sanskrit Vishwavidyalaya, Varanasi (UP)/Jagatpuri, Delhi.
  4. Commercial University Ltd, Daryaganj, Delhi
  5. Indian Education Council  of U.P. Lucknow (UP).
  6. Gandhi Hindi Vidyapith, Prayagraj, Uttar Pradesh.
  7. National University of Electro Complex Homeopathy, Kanpur, Uttar Pradesh.
  8. Netaji Subhash Chandra Bose University (Open University), Achaltal, Aligarh, (UP).
  9. D.D.B Sanskrit University, Putur,  Trichi, Tamil Nadu.
  10. St. John’s University, Kishanattam, Kerala.
  11. United Nations University, Delhi.
  12. Vocational University, Delhi.
  13.  Maharana Pratap Shiksha Niketan Vishwavidyalaya Pratapgarh.
  14. Raja Arabic University, Nagpur.
  15. KesarwaniVidyapith, Jabalpur (M.P)
  16. Delhi Vishwa Vidyapeeth, 233, Tagore Park, Model Town, Delhi
  17. Bhartiya Siksha Parishad, U.P. Lucknow.
  18. Uttar Pradesh Vishwavidalya, Kosi Kalan, Mathura (U.P)
  19. Raja Arabic University, Nagpur, Maharashtra.